ਪਿਓ ਦੀ ਡੂੰਘੀ ਚੁੱਪ ਦੇ ਨਾਂ

ਬਾਵਿਆ ਵੇ ਬਾਵਿਆ
ਵੇ ਸੁਖਾਂ ਦਿਆ ਬਾਵਿਆ
ਵੇ ਬੇਲੇ ਦਿਆ ਰਾਜਿਆ
ਇੰਜ ਅੱਖੀਆਂ ਨਾ ਰੋਹੜ
ਬਾਵਿਆ ਵੇ ਬਾਵਿਆ
ਵੇ ਪੀੜਾਂ ਦੇ ਕਚਾਵਿਆ
ਵੇ ਚੁੱਪ ਦਿਆ ਗਾਹਣਿਆ
ਵੇ ਮਿੱਠੇ ਮੂੰਹੋਂ ਬੋਲ
ਵੇ ਪਾਣੀਆ ਵੇ ਪਾਣੀਆ
ਵੇ ਠੱਡੇ ਮਿੱਠੇ ਪਾਣੀਆਂ
ਤੂੰ ਜਿੰਦੜੀ ਦੀ ਲੋੜ
ਵੇ ਹਾਣੀਆਂ ਵੇ ਹਾਣੀਆਂ
ਚਾਂਹਵਾਂ ਦਿਆ ਹਾਣੀਆਂ
ਬਨ ਲੇਖਾਂ ਦੇ ਤਰੋੜ
ਵੇ ਟਾਹਲੀਆਂ ਤੋਂ ਸਾਵਿਆ
ਵੇ ਮਾਲੀਆ ਵੇ ਮਾਲੀਆ
ਹਯਾਤੀ ਦਿਆ ਮਾਲੀਆ
ਨਾ ਫੁੱਲ ਆਸ ਤਰੋੜ
ਵੇ ਬੇਲੀਆ ਵੇ ਬੇਲੀਆ
ਵੇ ਜਾਣੀਆ ਵੇ ਜਾਣੀਆ
ਤੂੰ ਜਿੰਦੜੀ ਦੀ ਲੋੜ
ਤੂੰ ਲੱਖ ਤੇ ਕਰੋੜ
ਤੂੰ ਲੱਖ ਤੇ ਕਰੋੜ