ਮਿਰਜ਼ਾ ਸਾਹਿਬਾਂ

Page 2

ਚੌਥੇ ਨੂੰ ਚਧੜ ਵਿਆਹ ਲੈ ਜਾਣਗੇ , ਫਿਰ ਕੀ ਕਰੇਂਗਾ ਆਨ
ਅੱਗੋਂ ਕਰਮੋਂ ਬੋਲਦਾ , ਸੱਚੀ ਦਿਆਂ ਸੁਣਾ
ਚਾਹਲਯਿਂ ਕੋਹਾਂ ਦਾ ਪੈਂਡਾ ਹੈ , ਕੌਣ ਆਵੇ ਕੌਣ ਜਾ
ਘਰ ਮਿਰਜ਼ੇ ਦੇ ਹੋਰ ਇਸਤਰੀ , ਸੁਣੀ ਦੀ ਬੁਰੀ ਬਲ਼ਾ
ਸੁੱਕਣ ਅਤੇ ਸੁੱਕਣ ਪਏ , ਮਿਰਜ਼ੇ ਲਵੇ ਅੱਧ ਵੰਡਾ

ਛੱਡ ਦੇ ਪੁਰਾਣੇ ਜੱਟ ਦੀ ਦੋਸਤੀ , ਨਵੀਂ ਕਰਮੋਂ ਵੱਲ ਲਾ
ਘਰ ਵਿਚ ਲਾ ਲੈ ਦੋਸਤੀ , ਬਹਿ ਕੇ ਇਸ਼ਕ ਕਮਾ
ਅੱਗੋਂ ਸਾਹਿਬਾਨ ਬੋਲਦੀ , ਮਨ੍ਹਾ ਤੇਰੇ ਵਿਚ ਸੁਆਹ
ਮਾਰਾਂ ਚਪੇੜ ਤੇਰੇ ਗ਼ਜ਼ਬ ਦੀ , ਦਿਆਂ ਅਕਲ ਗੁਆ
ਖ਼ਬਰ ਹੋ ਜਾਏ ਮੇਰੇ ਬਾਪ ਨੂੰ , ਤੈਨੂੰ ਸ਼ਹਿਰੋਂ ਦੇਣ ਉਜਾੜ

ਤਾਂ ਖ਼ਬਰ ਹੋ ਜਾਏ ਵੀਰ ਸ਼ਮੀਰ ਨੂੰ , ਤੈਨੂੰ ਕਰਨ ਵਾਰ
ਜੇ ਖ਼ਬਰ ਹੋ ਜਾਏ ਪਿੰਡ ਦੇ ਮੁੰਡਿਆਂ ਨੂੰ ਕਰਦੇ ਢੀਮਾਂ ਦੀ ਮਾਰ
ਭਲਕੇ ਸਰਾਧ ਦਾਦਾ ਆਉਣਗੇ , ਨੀਵਨਦਰੇ ਖਾਂ ਤੇ ਜਾ
ਲੱਗਣੀ ਆਂ ਮੈਂ ਤੇਰੀ ਪੋਤਰੀ , ਬਹਿ ਗਿਆਈਂ ਰਣ ਬਣਾ
ਲੱਗੇ ਕਚਹਿਰੀ ਖੀਵੇ ਬਾਪ ਦੀ , ਤੈਨੂੰ ਬੰਨ੍ਹ ਕੇ ਲਾਂ ਮੰਗਵਾ

ਇਹ ਗੁਨਾਹ ਮੇਰਾ ਬਖ਼ਸ਼ ਲੈ ਸਾਹਿਬਾਨ , ਜਿੱਥੇ ਘੱਲੇਂ ਓਥੇ ਜਾਂ
ਡੋਰਾ ਲੱਗਾ ਅਫ਼ੀਮ ਦਾ , ਸਾਡੀ ਅਕਲ ਠਿਕਾਣੇ ਨਾ
ਮੈਂ ਤੇ ਭੋਲ਼ਾ ਗ਼ਰੀਬ ਹਾਂ , ਮੇਰੀ ਰੱਖ ਧੌਲਿਆਂ ਦੀ ਲਾਜ
ਬੜੀ ਰਾਤੋਂ ਉੱਠ ਕੇ ਟੁਰ ਪਵਾਂ , ਮੈਂ ਖਰਲਾਂ ਦੀ ਰਾਹ
ਸਿਆਲਾਂ ਤੋਂ ਬਾਹਮਣ ਟੁਰ ਪਿਆ , ਪਿਆ ਖਰਲਾਂ ਦੀ ਰਾਹ

ਕੋਲ਼ ਮਿਰਜ਼ੇ ਦੇ ਆ ਕੇ , ਸਾਹੇ ਦੀ ਪਾ
ਮਹਿੰਦੀ ਸਾਹਿਬਾਨ ਦੇ ਵਿਆਹ ਦੀ , ਚੱਲ ਕੇ ਹੱਥੀਂ ਆਪਣੇ ਲਾ
ਭੇਜਿਆ ਸਾਹਿਬਾਨ ਦਾ ਆ ਗਿਆ , ਛੇਤੀ ਹੋ ਤਿਆਰ
ਚੜ੍ਹਦੇ ਮਿਰਜ਼ੇ ਖ਼ਾਨ ਨੂੰ , ਛੱਤੀ ਕਰੇ ਸਵਾਲ
ਹਟ ਕੇ ਬੈਠੈਂ ਮਿਰਜ਼ਿਆ , ਘਰ ਵਿਚ ਕਰੀਂ ਸਲਾਹ