ਬਾਰੂਦੀ ਸੁਰੰਗਾਂ ਤੇ ਟਾਇਮ ਬੰਬ

ਮੇਰੀ ਤੇ ਤੁਹਾਡੀ ਸਾਂਝੀ
ਜ਼ਿਹਨੀ ਜ਼ਮੀਨ ਵਿਚ
ਚੱਪੇ ਚੱਪੇ ਤੇ
ਅਕੀਦਤਾਂ ਜ਼ਬਾਨਾਂ
ਰੰਗ, ਨਸਲ ਤੇ ਇਲਾਕਿਆਂ ਦੀਆਂ
ਬਾਰੂਦੀ ਸੁਰੰਗਾਂ
ਵਿਛਾ ਦਿੱਤੀਆਂ ਗਈਆਂ ਨੇਂ

ਗਲੋਬਲਾਈਜ਼ੇਸ਼ਨ ਦੇ ਨਾਂ ਤੇ
ਗ਼ੁਰਬਤ, ਬੇਬਸੀ, ਬੇ ਕਸੀ
ਜਹਾਲਤ ਤੇ ਮਹਿਰੂਮੀ ਦੇ
ਟਾਇਮ ਬੰਬ
ਸਾਡੀਆਂ ਸੋਚਾਂ ਤੇ ਜਜ਼ਬਿਆਂ ਵਿਚ
ਲੁਕਾ ਦਿੱਤੇ ਗਏ ਨੇਂ

ਇਹ ਬਾਰੂਦੀ ਸੁਰੰਗਾਂ
ਤੇ ਟਾਇਮ ਬੰਬ
ਸਾਡੇ ਜਿਸਮਾਂ ਤੇ ਖ਼ਾਬਾਂ ਨੂੰ ਅਕਸਰ
ਕਿਰਚਾਂ ਵਿਚ ਵੰਡਦੇ ਰਹਿੰਦੇ ਨੇਂ

ਇਨ੍ਹਾਂ ਕਾਰਨ
ਸਾਡੀਆਂ ਬਸਤੀਆਂ ਵਿਚ
ਮੌਤ ਦੇ ਮਿਲੇ ਲਗਦੇ ਨੇਂ
ਤੇ ਲਹੂ ਦੀ ਬਾਰਿਸ਼ ਹੁੰਦੀ ਏ
ਸਾਨੂੰ ਆਜ਼ਾਦੀ , ਏਕਤਾ,ਅਮਨਨ
ਤੇ ਪਿਆਰ ਦੀ ਰਾਹ ਤੋਂ
ਕਰਾਹ ਕਰਨ ਲਈ
ਸਾਡੇ ਸਿਆਸੀ ਤੇ ਮਜ਼੍ਹਬੀ ਗਰੋਹ
ਸਾਡੇ ਦਾਨਿਸ਼ਵਰ ਤੇ ਲਿਖਾਰੀ
ਟੀ ਵੀ, ਰੇਡੀਓ ਤੇ ਅਖ਼ਬਾਰ
ਅੱਖਰਾਂ ਦੇ ਏਸ ਜਾਲ਼
ਵਿਛਾਉਂਦੇ ਨੇਂ

ਜਿਨ੍ਹਾਂ ਵਿਚ ਫਸ ਕੇ
ਅਸੀਂ ਆਪਣੇ ਅਸਲ ਮਸਲਿਆਂ ਤੋਂ
ਦੂਰ ਬਹੁਤ ਦੂਰ
ਨਿਕਲ ਜਾਣੇ ਆਂਂ
ਜੇ ਕਰ ਗਲੋਬ ਦੇ ਸਭਨਾਂ ਇਨਸਾਨਾਂ ਨੇਂ
ਆਪਣੇ ਆਪਣੇ ਹਿੱਸੇ ਦੀ ਧਰਤੀ
ਆਪਣੀ ਪਛਾਣ
ਆਪਣੀਆਂ ਰਸਮਾਂ ਰੀਤਾਂ ਨਾਲ਼
ਜੁੜੇ ਹੋਣ ਦੇ ਨਾਲ਼ ਨਾਲ਼
ਸਾਰੇ ਗਲੋਬ ਦੇ
ਇਨਸਾਨਾਂ ਨਾਲ਼
ਆਪਣੇ ਆਪ ਨੂੰ ਜੋੜ ਯਾਹ

ਤੇ ਇਹ ਸਦੀ ਭਲਕ ਨੂੰੰ
ਪਰਛਾਵਿਆਂ ਦੀ ਸਦੀ ਅਖਵਾਏਗੀ