ਮੈਨੂੰ ਯਕੀਨ ਏ
ਜੇ ਕਰ ਸਾਰੀ ਦੁਨੀਆ ਦੇ ਲੋਕ
ਆਪੋ ਆਪਣੇ ਮਜ਼੍ਹਬੀ ਆਗੂਵਾਂ ਦੇ
ਪਿੱਛੇ ਟੁਰਨ ਦੀ ਥਾਂ
ਆਪੋ ਆਪਣੀ ਕਿਤਾਬ ਦੇ ਆਖੇ ਲੱਗਣ
ਤੇ ਚਾਰ ਚੁਫ਼ੇਰੇ ਉਸਰੀਆਂ ਹੋਈਆਂ
ਨਫ਼ਰਤ ਦਿਆਂ ਕੰਧਾਂ
ਆਪਣੇ ਆਪ ਐਡਾ ਜਾਨ
ਏਸ ਅਨ੍ਹੇਰ ਵਿਚ
ਹਰ ਪਾਸੇ ਰਵਾਦਾਰੀ' ਪਿਆਰ
ਅਮਨ ਤੇ ਇਨਸਾਨੀਅਤ ਦੇ
ਦੇਵੇ ਜੱਗ ਪੀਣ
ਤੇ ਇਹ ਦੁਨੀਆ ਜੰਨਤ ਬਣ ਜਾਵੇ