ਮੈਂ ਆਪਣੀ ਵਸੀਅਤ ਲਿਖ ਲਈ ਏ ਤਾਂ ਜੇ ਬਾਅਦ ਵਿਚ ਵੰਡਦੇ ਵੇਲੇ, ਰੌਲ਼ਾ ਨਾ ਪਏ ਮੇਰਾ ਜੋ ਕੁੱਝ ਵੀ ਹੈ ਉਹਦੇ ਚਾਰ ਹਿੱਸੇ ਕੀਤੇ ਜਾਣ ਪਹਿਲਾ ਹਿੱਸਾ ਬਾਰਿਸ਼ ਲਈ ਦੂਜੇ ਹਿੱਸੇ ਦਾ ਅੱਧਾ ਪੂਰੇ ਚੰਨ ਦੀ ਚਾਨਣੀ ਲਈ ਬਾਕੀ ਅੱਧਾ, ਮੇਰੇ ਵਾਇਲਨ ਲਈ ਤੀਜੇ ਹਿੱਸੇ ਦਾ ਅੱਧਾ ਸ਼ਹਿਰ ਦੇ ਬਾਗਾਂ ਵਿਚ ਅਪ੍ਰੈਲ ਦੇ ਮਹੀਨੇ ਖੜਨ ਵਾਲੇ ਫੁੱਲਾਂ ਲਈ ਬਾਕੀ ਅੱਧਾ ਹਿੱਸਾ ਇਸ ਝੀਲ ਲਈ, ਜਿਹਦੇ ਵਿਚ ”ਉਹਦੀਆਂ ਅੱਖੀਆਂ ਵਰਗੇ ਕਮਲ ਦੇ ਫੁੱਲ ਤੁਰਦੇ ਨੇਂ ਤੇ ਬਾਕੀ ਜੋ ਕੁੱਝ ਬੱਚੇ ਉਹ ਕਿਸੇ ਲਾਈਬ੍ਰੇਰੀ ਨੂੰ ਦਿੱਤਾ ਜਾਵੇ