ਰੰਗਾਂ, ਜ਼ਬਾਨਾਂ
ਇਲਾਕਿਆਂ, ਅਕੀਦਤਾਂ
ਤੇ ਨਸਲਾਂ ਦੇ
ਰੰਗਾ ਲੈ ਹੋਏ ਜਿੰਦਰੇ
ਤੋੜ ਦਿਓ
ਤੇ ਹਰ ਇਕ ਲਈ
ਆਪਣੇ ਦਿਲਾਂ ਦੇ
ਬੂਹੇ ਖੋਲ ਦਿਓ
ਤਾਂ ਜੇ
ਮਾਸੂਮ ਤੇ ਪਿਆਰੇ ਪਿਆਰੇ
ਲੋਕਾਂ ਦੇ ਨਾਲ਼ ਨਾਲ਼
ਰੱਬ ਵੀ ਤੁਹਾਡੇ
ਦਿਲਾਂ ਦੇ ਅੰਦਰ ਜਾ ਸਕੇ