ਰਾਹਵਾਂ ਦੇ ਵਿਚ ਉਗਿਆ ਲੋਹਾ
ਸਾਹਵਾਂ ਦੇ ਵਿਚ ਖ਼ੌਫ਼
ਵਿਹੜੇ ਵਿਹੜੇ ਕਲਰ ਚਮਕੇ
ਕੰਧਾਂ ਅਤੇ ਮੌਤ
ਵਾਪਰੇ ਦੀ
ਵੈਣ ਸਿਆਪਾ
ਰੁੱਖਾਂ ਦੇ ਹੱਥ ਖ਼ਾਲੀ
ਧੁੱਪਾਂ ਦੇ ਵਿਚ ਕੋਇਲਾ ਹੋਇਆ
ਛਾਵਾਂ ਦਾ ਉਹ ਮਾਲੀ