ਬੰਦਾ ਲੱਭਦਾ ਫਿਰ ਦਾਏ ਹੋਰ ਜਹਾਨ ਕੋਈ

ਬੰਦਾ ਲੱਭਦਾ ਫਿਰ ਦਾਏ ਹੋਰ ਜਹਾਨ ਕੋਈ
ਰੱਬਾ ਤੇਥੋਂ ਖੁਸ ਜਾਨਾਏ ਅਸਮਾਨ ਕੋਈ

ਸਰਘੀ ਵੇਲੇ ਆ ਕੇ ਰਾਤ ਗਈ ਏਏ
ਐਵੇਂ ਕਾਹਨੂੰ ਦਿੰਦਾ ਪਿਆ ਏ ਅਜ਼ਾਨ ਕੋਈ

ਆਪਣੇ ਆਲ ਦੁਆਲੇ ਕਰ ਰਖੋਵ
ਹਾਲੇ ਰਾਤ ਢਲਣ ਦਾ ਨਹੀਂ ਇਮਕਾਨ ਕੋਈ

ਦਿਲ ਵਿਚ ਰਹਿੰਦਿਆ ਰੱਬਾ! ਜ਼ਰਾ ਖ਼ਿਆਲ ਕਰੀਂ
ਤੇਰੇ ਡੇਰੇ ਆ ਵਸਿਆ ਇਨਸਾਨ ਕੋਈਯ

ਜਿਹੜਾ ਅੱਖਾਂ ਫੇਰ ਕੇ ਐਧਰੋਂ ਲੰਘਿਆ ਏ
ਨਹੀਂ ਨਹੀਂ, ਮੇਰੀ ਤੇ ਨਹੀਂ ਜਾਣ ਪਛਾਣ ਕੋਈ

ਉਹ ਸੀ ਟੱਪਰੀਵਾਸ , ਕਰਾਏਦਾਰ ਆਂ
ਉਹਦਾ ਘਰ ਨਾ ਮੇਰਾ ਇਕ ਮਕਾਨ ਕੋਈ