ਬਿਹਾਰ ਨਹੀਂ ਤੇ ਅਸਾਂ ਲਹੂ ਨਿਸਾਰ ਕਰਨਾ ਏ

ਬਿਹਾਰ ਨਹੀਂ ਤੇ ਅਸਾਂ ਲਹੂ ਨਿਸਾਰ ਕਰਨਾ ਏ
ਜ਼ਮੀਨ ਨੇ ਵੀ ਕੋਈ ਤੇ ਸੰਘਾਰ ਕਰਨਾ ਏ

ਸਵੇਰ ਹੋਣ ਤੋਂ ਪਹਿਲਾਂ ਕਦੇ ਨਹੀਂ ਮਰਨਾ
ਅਸਾਂ ਸਿਤਾਰਿਆਂ ਵਾਂਗ ਇੰਤਜ਼ਾਰ ਕਰਨਾ ਏ

ਗ਼ਮਾਂ ਦਾ ਸਿਰ ਤੋਂ ਅਜੇ ਪਿਛਲਾ ਫ਼ਰਜ਼ ਨਹੀਂ ਲੱਥਾ
ਬਿਆਜ ਲਾਹੁਣ ਲਈ ਹੋਰ ਉਧਾਰ ਕਰਨਾ ਏ

ਦਬਾ ਕੇ ਪੇੜ ਅਸਾਂ ਚੁੱਪ ਦੀ ਸੌੜ ਨਹੀਂ ਜਰਨੀ
ਜੋ ਗ਼ਮ ਮਿਲੇਗਾ ਅਸਾਂ ਇਸ਼ਤਿਹਾਰ ਕਰਨਾ ਏ

ਸਵਾਲ ਇਹ ਨਹੀਂ ਮੰਜ਼ਿਲ ਕੋਈ ਏ ਕਿਸ ਪਾਸੇ
ਸਵਾਲ ਇਹ ਏ ਕਿਵੇਂ ਥਲ ਨੂੰ ਪਾਰ ਕਰਨਾ ਏ