See this page in :
ਸਾਰਾ ਕੁੱਝ ਇਕ ਸਾਹੂਕਾਰਾ ਲਗਦਾ ਏ
ਸਾਹ ਵੀ ਜਿਹੜਾ ਲਵਾਂ? ਉਧਾਰਾ ਲਗਦਾ ਏ
ਚੰਗੀਆਂ ਦਿਨਾਂ ਦੀ ਕਸਰਾਂ ਕੋਈ ਉਮੀਦ ਕਰੇ
ਹਰ ਦਿਨ ਪਿਛਲੇ ਦਿਨ ਤੋਂ ਭਾਰਾ ਲਗਦਾ ਏ
ਹੱਥ ਵਧਾਉਣ ਲੱਗੀਆਂ ਕਿਵੇਂ ਪਛਾਣ ਦਾ ਮੈਂ
ਡੁੱਬਦੇ ਨੂੰ ਤੇ ਕੱਖ ਸਹਾਰਾ ਲਗਦਾ ਏ
ਦੁੱਖਾਂ ਨੇ ਬੇਹੁਰਮਤੀ ਇਸਰਾਂ ਕੀਤੀ ਏ
ਬੰਦਾ ਪਾਟਾ ਹੋਇਆ ਸਪਾਰਾ ਲਗਦਾ ਏ
ਸੁੱਕੇ ਸਹਿਮੇ, ਡਰੇ ਖਲੋਤੇ ਰੁੱਖਾਂ ਨੂੰ
ਸ਼ਾਦ! ਜ਼ਮਾਨਾ ਲੱਕੜ ਹਾਰਾ ਲਗਦਾ ਏ