ਸਦਾ ਹਯਾਤੀ ਰਹੀ ਨਿਸ਼ਾਨੀਉਂ ਖੋਟੀ ਮੇਰੀ

ਸਦਾ ਹਯਾਤੀ ਰਹੀ ਨਿਸ਼ਾਨੀਉਂ ਖੋਟੀ ਮੇਰੀ
ਇੱਕ ਵੀ ਸ਼ਾਦ ਨਾ ਪੁੱਗੀ ਸੱਧਰ ਗੋਟੀ ਮੇਰੀ

ਸੁਰਤ ਕਦੋਂ ਸੀ ਤੇਰੇ ਵਿਛੜਨ ਦਾ ਗ਼ਮ ਕਰਦਾ
ਆਪਣੇ ਆਪ ਤੋਂ ਟੁੱਟ ਚੁੱਕੀ ਜੋਟੀ ਮੀਰਯਯ

ਭਰੀ ਜਵਾਨੀ ਅੰਦਰ ਆਪਣੀ ਬਾਂਹ ਤੁੜਵਾ ਲਈ
ਮੈਨੂੰ ਘੋਰ ਦੀ ਰਹਿੰਦੀ ਏ ਹੁਣ ਸੋਟੀ ਮੇਰੀ

ਕੋਈ ਗਲ ਤੇ ਮੈਂ ਹੁਣ ਵੀ ਸਹਿਮਿਆ ਰਹਿਣਾਂ
ਨਿੱਕਾ ਸਾਂ ਤੇ ਕਾਂ ਖੋਹ ਲਈ ਸੀ ਰੋਟੀ ਮੇਰੀ

ਧਾਰਾਂ ਲਾਹੁਣ ਤੇ ਆਈ ਤੇਰੇ ਹੱਸੀਏ
ਏਸ ਬੇਲੇ ਵਿਚ ਪੱਠੇ ਖਾਣੀ ਝੋਟੀ ਮੇਰੀ

ਲੰਗੜਾ ਜਿਹਾ ਵਸੇਬ ਆਂ ਕਦ ਤੱਕ ਚੱਲਾਂਗਾ
ਉਤੋਂ ਸ਼ਾਦ ਵਿਸਾਖੀ ਵੀ ਏ ਛੋਟੀ ਮੇਰੀ