ਠੱਗਾਂ ਤੈਨੂੰ ਰੱਜ ਕੇ ਠੱਗਿਆ ਵੇ ਰੱਬਾ

ਠੱਗਾਂ ਤੈਨੂੰ ਰੱਜ ਕੇ ਠੱਗਿਆ ਵੇ ਰੱਬਾ
ਮਜ਼੍ਹਬੀ ਚੂਰਨ ਹੱਟੀ ਵਿਕਿਆ ਵੇ ਰੱਬਾ

ਮਿਲੇ ਦਾ ਭਹਿਰੂਪ ਮਦਾਰੀ ਨੇ ਪਾਇਆ
ਫ਼ਿਰ ਮਸੀਤੀ ਗਜ ਕੇ ਵੱਜਿਆ ਵੇ ਰੱਬਾ

ਮੈਂ ਘਰ ਵਿਚ ਤੋਂ ਅਰਸ਼ਾਂ ਤੇ ਕਿਲ੍ਹਾ ਰੀਨਦਾ
ਫ਼ਰਸ਼ੀ ਬੰਦਾ ਮਾਰ ਮੁਕਾਇਆ ਵੇ ਰੱਬਾ

ਹਰ ਵਸਤੀ ਵਿਚ ਨਾਂ ਤੇਰਾ ਮੁੱਲ ਵਿਕਦਾ ਸੀ
ਸ਼ੈਹ ਰੋਗ ਨੇੜੇ ਤੋਂ ਨਾ ਮਿਲਿਆ ਵੇ ਰੱਬਾ

ਕਬਰਾਂ ਵਿਚੋਂ ਕੱਢ ਕੇ ਸਾਨੂੰ ਰੇਪ ਕੀਤਾ
ਜਿਉਂਦੀ ਦਾ ਵੀ ਮਿਲ ਲਵਾਇਆ ਵੇ ਰੱਬਾ

ਤੂਰ ਦੇ ਰਾਹੀਂ ਤੈਨੂੰ ਦੁੱਖ ਸੁਣਾਉਣ ਆਈ
ਓਥੇ ਖ਼ਿਲਫ਼ਾ ਛਾਪਾ ਪਾਇਆ ਵੇ ਰੱਬਾ

ਕਣਕਾਂ ਪਿੱਛੇ ਜੰਨਤ ਤੇਰੀ ਛੱਡ ਦਿੱਤੀ
ਫ਼ਿਰ ਅਸਾਂ ਪੰਜਾਬ ਵਸਾਇਆ ਵੇ ਰੱਬਾ

ਖ਼ਾਕੀ ਡਾਕੂ ਬਾਰ ਨੂੰ ਲੁੱਟ ਕੇ ਖਾ ਗਏ
ਬੂਟੇ ਪੁੱਟ ਕੇ ਜ਼ੁਲਮ ਕਮਾਇਆ ਵੇ ਰੱਬਾ

ਤਪਦੇ ਮੱਚ ਦੇ ਨੇੜੇ ਇਕ ਅਰਦਾਸ ਕਰਾਂ
ਕਹਿਰ ਵਬਾ ਦਾ ਮੋੜ ਦੇ ਸੱਚਿਆ ਵੇ ਰੱਬਾ