ਪੰਜਾਬੀ ਬਜ਼ਾਰ

ਚੱਲ ਵੀਰੇ ਰਿਕਸ਼ੇ ਆਲੇ
ਪੰਜਾਬੀ ਬਜ਼ਾਰ ਨੂੰ ਲੈ ਚੱਲ
ਉਹ ਕਿੱਥੇ ਏ ਜੀ?
ਮੈਨੂੰ ਤਾਂ ਪਤਾ ਨਹੀਂ ਏ
ਮੇਰੀ ਜੰਮ ਏਸ ਸ਼ਹਿਰ ਦੀ ਏ
ਪਰ ਏਸ ਬਜ਼ਾਰੇ ਅੱਜ ਤੱਕ ਨਹੀਂ ਗਿਆ
ਤੁਹਾਨੂੰ ਕੀ ਚਾਹੀਦਾ ਏ?
ਉਰਦੂ ਹਜ਼ਾਰ ਨੂੰ ਲੈ ਚੱਲਾਂ?
ਓਥੇ ਕਾਪੀਆਂ, ਕਿਤਾਬਾਂ, ਕਲਮਾਂ ਸਭ ਕੁਝ ਮਿਲਦਾ ਏ
ਵੀਰੇ ਤੈਨੂੰ ਪਤਾ ਨਹੀਂ ਹੋਣਾ
ਮੈਂ ਰਾਤੀਂ ਸੁਫ਼ਨੇ ਚ ਫਿਰ ਕੇ ਆਈ ਆਂ
ਰੁਕ; ਹੋਰ ਕਿਸੇ ਪੁੱਛਦੀ ਆਂਂ
ਮੈਂ ਲੱਭਦੀ ਲੱਭਦੀ ਥੱਕ ਕੇ ਬੈਠੀ ਤਾਂ
ਸਭ ਮੇਰੀ ਗੱਲ ਤੇ ਪੰਜਾਬੀ ਚ ਹੱਸਣ ਲੱਗੇ