ਰਕੱਹਾਂ

ਮਾਂ ਵੀ ਮੱਥਾ ਤਦ ਚੁੰਮਦੀ ਏ
ਜਦ ਕਿਸੇ ਨੂੰ ਦੱਸਣਾ ਹੋਵੇ
ਸੁਘੜ ਤੇ ਕਰਮਾਂ ਵਾਲੀ ਧੀ ਏ
ਪੇ ਵੀ ਨਾਂ ਤਦ ਲੈਂਦਾ ਏ
ਜਦ ਕਿਸੇ ਨੂੰ ਦੱਸਣਾ ਹੋਵੇ
ਮੇਰੀ ਪੁੱਤਰਾਂ ਵਰਗੀ ਧੀ ਏ
ਕੌਣ ਬਿਨਾ ਮਤਲਬ ਪੁੱਛਦਾ ਏ
ਕਿੰਨੇ ਸੁਫ਼ਨੇ ਪੱਗ ਤੇ ਚੁੰਨੀ ਨੇ ਰੋੜ੍ਹੇ
ਵੱਡੀ ਥਾਂ ਧੀ ਦਾ ਜਮਨਾ ਵੀ ਅਜ਼ਾਬ ਈ ਏ