ਚੌੜੀ ਵਾਂਗ ਟੁੱਟੀ ਕੁੜੀ

ਜਿਸਮ ਤੇ ਭੌਂਕਣਾ
ਕੱਚ ਦਾ ਗਲਾਸ ਭਰਨ ਤੋਂ ਸੌਖਾ ਏ

ਰੱਬ ਕੀ ਜਾਣੇ ਬੰਦੇ ਦੇ ਦੁੱਖ
ਰੱਬ ਤੇ ਛੜਾ ਛਾਂਟ
ਉਹਨੂੰ ਕੀ ਪਤਾ
ਬੰਦਾ ਬੇਰੀ ਦੇ ਬੇਰ ਨੂੰ ਕਿਵੇਂ
ਚੱਟਦਾ ਚੱਟਦਾ ਖਾ ਜਾਂਦਾ ਏ
ਬੇ ਕਸੂਰੀ ਦੀ ਸਜ਼ਾ ਜੁਰਮ ਤੋਂ ਵੱਡੀ ਕਿਉਂ ਹੁੰਦੀ ਏ ।।।।?
ਕੋਈ ਰੋਜ਼ ਦਿਹਾੜੇ
ਬੰਦਿਆਂ ਦੀ ਫ਼ਸਲ ਕਿਉਂ ਵੱਢ ਰਿਹਾ ਏ।?

ਰੱਬ ਮੇਰੇ ਵਾਂਗੂੰ
ਉਦਾਸ ਹੋਵੇ ਤੇ ਰੋਵੇ
ਮੈਂ ਚੂੜੀ ਵਾਂਗ ਟੁੱਟੀ ਕੁੜੀ ਸੀ
ਹਰ ਵੇਲੇ ਬੋਲਦੀ ਰਹਿੰਦੀ
ਸਵਾਲ ਤੇ ਸਵਾਲ ਕਰਦੀ
ਮੈਂ ਅੱਧੇ ਮਰੇ ਤੇ ਅੱਧੇ ਜਿਉਂਦਿਆਂ ਰਿਸ਼ਤਿਆਂ ਨੂੰ ਰੱਬ ਦਾ ਵਾਸਤਾ ਦਿੱਤਾ
ਮੇਰੀ ਨੀਂਦਰ ਨਾ ਖੋਹਵੋ
ਮੈਨੂੰ ਮੇਰੀ ਮਿੱਟੀ ਦੇ ਦਿਓ
ਮੈਂ ਅਪਣਾ ਸਿਰਹਾਣਾ ਬਨਾਣਾ
ਪਾਗਲਖ਼ਾਨੇ ਦੇ ਲੋਕ ਖਿੜ ਖਿੜ ਹੱਸੇ
ਹਨ ਮੈਂ
ਖ਼ੁਦਕਸ਼ੀ ਕਰਨ ਵਾਲੀਆਂ ਕੁੜੀਆਂ ਦੇ ਹੱਥਾਂ ਉਤੇ ਹੰਝੂਆਂ ਵੈਣ ਲਿਖਦੀ ਹਾਂ