ਦੂਜਾ ਰੂਪ

ਜਿਹੜਾ ਸੋਚ ਤੇ ਬੈਠੀ ਮੱਖੀ ਵੀ
ਉੜਾ ਨਹੀਂ ਸਕਦਾ
ਉਹ ਮੋਇਆ ਹੋਇਆ ਏ
ਜਿਊਂਦਾ ਨਈਂ
ਜੀਵਨ ਜੋਗਿਓ !!!
ਰੁੱਖ ਕਦੀ ਸ਼ਾਂਤ ਨਹੀਂ ਹੁੰਦੇ
ਹਵਾ ਰੁੱਖ ਬਦਲ ਸਕਦੀ ਏ ਪਰ ਬੰਦ ਨਹੀਂ ਹੋ ਸਕਦੀ
ਜਦੋਂ ਹੁੰਮਸ ਗਹਿਰਾ ਹੋਰ ਗਹਿਰਾ ਹੁੰਦਾ ਜਾਵੇ
ਤੂਫ਼ਾਨ ਕਮਰ ਕੱਸ ਲੈਂਦਾ ਏ
ਮੋਏ ਸਮਝਦੇ ਨੇਂ
ਕਿ
ਹੁਣ ਸ਼ਾਂਤੀ ਏ ਹਰ ਪਾਸੇ
ਓ ਸੋਚ ਵੀ ਨਹੀਂ ਸਕਦੇ
ਕਿ
ਤੂਫ਼ਾਨੀ ਹਵਾ ਕਿਸੇ ਵੀ ਵੇਲੇ
ਸਭ ਕੁੱਝ ਢਾਅ ਸਕਦੀ ਏ
ਓ ਕਦੇ ਵੀ ਹਾਰ ਨਹੀਂ ਮੰਨਦੀ।
ਤੇ
ਮੈਂ
ਹਵਾ ਦਾ ਦੂਜਾ ਰੂਪ ਆਂ