ਏਥੇ ਹਰ ਸ਼ੈ ਵਿਕਦੀ ਮੁੱਲ (ਗੀਤ)

ਏਥੇ ਹਰ ਸ਼ੈ ਵਿਕਦੀ ਮੁੱਲ
ਬੋਲ ਬੋਲ ਤੂੰ ਕੀ ਲੈਣਾ

ਏਥੇ ਮੁੱਲ ਪੈਂਦਾ ਤਕਦੀਰਾਂ ਦਾ
ਏਥੇ ਘੁੰਘਰੂ ਨਾਂ ਜ਼ੰਜ਼ੀਰਾਂ ਦਾ
ਬੋਲ ਬੋਲ ਤੂੰ ਕੀ ਲੈਣਾ

ਏਥੇ ਖਰੇ ਤੇ ਖੋਟੇ ਵਿਕ ਜਾਂਦੇ
ਏਥੇ ਚੰਨ ਦੇ ਟੋਟੇ ਵਿਕ ਜਾਂਦੇ
ਏਥੇ ਆਨ ਗ਼ਰੀਬ ਦੀ ਵਿਕਦੀ ਏ
ਏਥੇ ਦਿਲ ਮਜਬੂਰ ਦਾ ਵਿਕਦਾ ਏ

ਬੋਲ ਬੋਲ ਤੂੰ ਕੀ ਲੈਣਾ
ਏਥੇ ਹਰ ਸ਼ੈ ਵਿਕਦੀ ਮੁੱਲ
ਬੋਲ ਬੋਲ ਤੂੰ ਕੀ ਲੈਣਾ