ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ
ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ
ਖ਼ਾਲੀ ਭਾਂਡੇ ਸ਼ੋਰ ਵਧੇਰਾ, ਜਾਣੇ ਕੁਲ ਖ਼ੁਦਾਈ
ਜਿਸਦੇ ਪੱਲੇ ਪੈਸੇ ਹੁੰਦੇ, ਉਸੇ ਦੀ ਵਡਿਆਈ,
ਉੱਚੇ ਮਹਿਲੀਂ ਜਾਵੇ ਪਹਿਲਾਂ, ਸੂਰਜ ਦੀ ਰੁਸ਼ਨਾਈ
ਛੇੜੂ ਨਾ ਦੁਖਿਆਰਿਆਂ ਤਾਈਂ, ਖ਼ਰੀਆਂ ਕਹਿ ਨਾ ਦੇਵਨ,
ਫਿਰਦੇ ਚੁੱਪ ਦੇ ਜਿੰਦਰਿਆਂ ਉਹਲੇ, ਇਹ ਤੂਫ਼ਾਨ ਲੁਕਾਈ
ਅੱਖੀਆਂ ਦੇ ਵਿਚ ਗੁਜ਼ਰੇ ਵੇਲੇ, ਆ ਗਏ ਹੰਝੂ ਬਣ ਕੇ,
ਤੂੰ ਕੀ ਅੱਖ ਚਰਾਈ ਸੱਜਣਾਂ, ਹੋ ਗਈ ਜੱਗ ਰੁਸਵਾਈ
ਸੁੱਤੇ ਵਖ਼ਤ ਨਿਮਾਣੇ ਇਸੇ, ਕਾਸ਼ਰ ਯਾਰ ਨਾ ਜਾਗੇ,
ਚੜ੍ਹਦਾ ਸੂਰਜ ਤਾਣ ਕੇ ਨੇਜ਼ੇ, ਦਿੰਦਾ ਰਿਹਾ ਦੁਹਾਈ