ਜੋ ਬੋਲ ਜ਼ਬਾਨੋਂ ਨਿਕਲ ਗਿਆ

ਜੋ ਬੋਲ ਜ਼ਬਾਨੋਂ ਨਿਕਲ ਗਿਆ
ਉਹ ਤੀਰ ਕਮਾਨੋਂ ਨਿਕਲ ਗਿਆ

ਮੈਂ ਦਿਲ ਵਿਚ ਉਹਨੂੰ ਲੱਭਣਾ ਵਾਂ,
ਉਹ ਦੂਰ ਅਸਮਾਨੋਂ ਨਿਕਲ ਗਿਆ

ਖ਼ਵਾਬਾਂ ਨਾ ਤੱਕ, ਖ਼ਵਾਬਾਂ ਬਦਲੇ,
ਯੂਸੁਫ਼ ਕਨੀਆ ਨੂੰ ਨਿਕਲ ਗਿਆ

ਹਮਦਰਦ ਕਿਨਾਰੇ ਬਣ ਬੈਠੇ,
ਜਦ ਮੈਂ ਤੂਫ਼ਾਨੋਂ ਨਿਕਲ ਗਿਆ

ਮੈਂ ਘਰ ਦੀ ਅੱਗ ਲੁਕਾਉਂਦਾ ਸਾਂ,
ਧੂੰ ਰੌਸ਼ਨ ਦਾਨੂੰ ਨਿਕਲ ਗਿਆ

ਜੋ ਗ਼ੈਰ ਲਈ ਤਪ ਉਠਦਾ ਸੀ,
ਉਹ ਲਹੂ ਸ਼੍ਰੇਆ ਨੂੰ ਨਿਕਲ ਗਿਆ

ਕਾਸ਼ਰ ਤੋਂ ਹੁਣ ਕੀ ਪੁੱਛਦੇ ਹੋ,
ਜਦ ਦਰਦ ਬੀਆਨੋਂ ਨਿਕਲ ਗਿਆ

See this page in  Roman  or  شاہ مُکھی

ਸਲੀਮ ਕਾਸ਼ਰ ਦੀ ਹੋਰ ਕਵਿਤਾ