ਵਿਚ ਹਨੇਰੀਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ

ਵਿਚ ਹਨੇਰੀਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ
ਰੌਸ਼ਨੀਆਂ ਵਿਚ ਆਪ ਗਵਾਈ, ਤੋਂ ਸੋਨੇ ਦੀ ਨੱਥ

ਕੌਣ ਆਂ ਤੈਨੂੰ ਕਿੱਥੇ ਮਿਲੀਆਂ, ਦੇਵਾਂ ਕੀ ਜਵਾਬ,
ਯਾਦਾਂ ਦੀ ਪੋਥੀ ਦੇ ਬਹਿ ਕੇ, ਪਿਛਲੇ ਵਰਕ ਅਲਤੱਹ

ਦੂਰ ਉਫ਼ਕ ਤੇ ਮਿਲ ਜਾਂਦੇ ਨੇ, ਧਰਤੀ 'ਤੇ ਅਸਮਾਨ,
ਅਪਣਾ ਆਪ ਪਛਾਨਣ ਖ਼ਾਤਿਰ, ਅਰਸ਼ੋਂ ਥੱਲੇ ਲਤੱਹ

ਇਕ ਇਕ ਲੂਂ ਮੁੱਢ ਜ਼ਖ਼ਮ ਹਜ਼ਾਰਾਂ, ਦਿਲਬਰ ਦੀ ਇਹ ਦੇਣ,
ਸਦੀਆਂ ਦਾ ਸਰਮਾਇਆ ਬਣ ਗਈ, ਘੜੀਆਂ ਦੀ ਗੱਲ ਗਤੱਹ

ਸੱਜਣਾਂ ਦੇ ਦੁੱਖਾਂ ਦਰਦਾਂ ਵਿਚ, ਹਨ ਦਿਲਜੋਈ ਲੱਭ,
ਖਵਰੇ ਕੱਲ੍ਹ ਹੋਵੇ ਨਾ ਹੋਵੇ, ਇਹ ਯਾਰਾਂ ਦੀ ਸੱਥ

ਕਾਲ਼ੀ ਕੰਧ ਉਸਾਰ ਵਿਖਾਲਣ, ਨ੍ਹੇਰੇ ਦੇ ਵਸਨੀਕ,
ਚੜ੍ਹਦੇ ਵੱਲੋਂ ਚੜ੍ਹਦੀ ਆਵੇ, ਉਹ ਸੂਰਜ ਦੀ ਰਤੱਹ

ਵਾਦੀ ਸੂਲ਼ੀ ਚੜ੍ਹਕੇ ਖੱਡ ਨਦੀ, ਫੁੱਲਾਂ ਦੀ ਖ਼ੁਸ਼ਬੂ,
ਹੱਸ ਹੱਸ ਮੌਤ ਹੁਲਾਰਾ ਲੈਂਦੇ, ਕਾਸ਼ਰ ਜਿਹੇ ਸਿਰ ਲਤੱਹ

See this page in  Roman  or  شاہ مُکھی

ਸਲੀਮ ਕਾਸ਼ਰ ਦੀ ਹੋਰ ਕਵਿਤਾ