ਜ਼ਿਕਰ ਤੇਰਾ ਛਿੜ ਗਿਆ ਮੌਸਮ ਸ਼ਰਾਬੀ ਹੋ ਗਿਆ

ਜ਼ਿਕਰ ਤੇਰਾ ਛਿੜ ਗਿਆ ਮੌਸਮ ਸ਼ਰਾਬੀ ਹੋ ਗਿਆ
ਕੀ ਹੋਇਆ ਜੇ ਰੰਗ ਮੇਰਾ ਵੀ ਗੁਲਾਬੀ ਹੋ ਗਿਆ

ਭੁੱਖਾ ਨੰਗਾ ਸੀ ਜਦੋਂ ਉਹ ਦੋਸਤੀ ਦਾ ਮਾਣ ਸੀ
ਯਾਰ ਜਦ ਦਾ ਲੱਖ ਪਤੀ ਹੋਇਆ ਹਿਸਾਬੀ ਹੋ ਗਿਆ

ਭਟਕਦਾ ਸਾਂ ਜਦ ਹਵਾ ਵਿਚ ਕੌਮ ਦਾ ਸ਼ਾਇਰ ਸਾਂ ਮੈਂ
ਗੱਲ ਜਦੋਂ ਮਿੱਟੀ ਦੀ ਕੀਤੀ ਮੈਂ ਪੰਜਾਬੀ ਹੋ ਗਿਆ

ਸ਼ਿਅਰ ਕਹਿਣਾ ਦਰਦ ਦੇ ਸਹੁਰਾ ਦੇ ਵਿਚ ਹੈ ਭਟਕਣਾ
ਸ਼ਿਅਰ ਸੁਣਨਾ ਦੋਸਤਾ ਲੋਕਾਂ ਦੀ ਹਾਬੀ ਹੋ ਗਿਆ

ਦੁਸ਼ਮਣੀ ਵੀ ਪਿਆਰੀ ਲਗਦੀ ਬੀਤੇ ਹੋਏ ਕਲਾ ਦੀ
ਅੱਜ ਦੀ ਯਾਰੀ ਦਾ ਵੀ ਮਜ਼ਹਬ ਰਕਾਬੀ ਹੋ ਗਿਆ

ਸ਼ਾਰਗੋ ਰਹਿੰਦਾ ਤੇ ਖ਼ਬਰੇ ਕੋਈ ਵੀ ਨਾ ਜਾਂਦਾ
ਝੂਠੀ ਸ਼ੋਹਰਤ ਵਾਸਤੇ ਮੈਂ ਇਨਕਲਾਬੀ ਹੋ ਗਿਆ

ਬੰਦੀ ਵਾਨਾਂ ਦੇ ਜਦੋਂ ਵੀ ਭਾਗ ਜਾਗੇ ਨੇ ਸਲੀਮ
ਵੈਰੀਆਂ ਦਾ ਵੈਰ ਵੀ ਖ਼ੁਸ਼ੀਆਂ ਦੀ ਚਾਬੀ ਹੋ ਗਿਆ