ਤੇਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ

ਤੇਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ
ਫ੍ਫੱਲ ਤੇ ਸ਼ਬਨਮ ਦੇ ਮੀਲਾਂ ਨੂੰ, ਚੜ੍ਹਦਾ ਸੂਰਜ ਸਹਿ ਨਾ ਸਕਿਆ

ਤੇਰੇ ਮੇਰੇ ਸਾਹ ਸਾਂਝੇ ਸਨ, ਪਰ ਵਖ਼ਤਾਂ ਦੀ ਗੱਲ ਏ ਸੱਜਣਾਂ,
ਤੇਰੇ ਦਿਲ ਦੀ ਬੰਦ ਕਿਤਾਬ ਤੇ, ਅੱਖਰਾਂ ਵਾਂਗੂੰ ਬਹਿ ਨਾ ਸਕਿਆ

ਕੱਚੇ ਰੰਗ ਲਲਾਰੀ ਵਾਲੇ, ਚੜ੍ਹਦੇ ਲੈਂਦੇ ਰਹਿੰਦੇ ਦੇਖੇ,
ਪਿਆਰ ਤੁਰੇ ਦਾ ਰੰਗ ਅਜਿਹਾ, ਜਿਉਂ ਚੜ੍ਹਿਆ ਫਿਰ ਲੋਹਾ ਨਾ ਸਕਿਆ

ਨਾਲ਼ ਵਰੋਲਿਆਂ ਮੱਥਾ ਲਾ ਕੇ, ਆਪਣੀ ਧੂੜ ਅੱਡਾ ਲਈ ਭਾਵੇਂ,
ਇਹ ਤੇ ਕੋਈ ਆਖ ਨਹੀਂ ਸਕਦਾ, ਡਰਦਾ ਸਾਂ ਮੈਂ ਖਹਿ ਨਾ ਸਕਿਆ

ਸੱਜਣਾਂ ਵੱਲੋਂ ਆਉਂਦੇ ਪੱਥਰ, ਕਾਸ਼ਰ ਫ੍ਫੱਲ ਹੀ ਲਗਦੇ ਮੈਨੂੰ,
ਮੈਂ ਕੋਈ ਮਨਸੂਰ, ਨਹੀਂ, ਜੋ, ਫੁੱਲਾਂ ਦੀ ਸੱਟ ਸਹਿ ਨਾ ਸਕਿਆ