ਜੰਗਨਾਮਾ

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,
ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ?

ਉਹ ਤਾਂ ਪੁੱਤਰ ਸਰਕਾਰ ਦਾ ਫ਼ਤਿਹ ਜੰਗੀ,
ਗੱਦੀ ਉਸ ਨੂੰ ਚਾ ਬਹਾਈਏ ਜੀ

ਸਿੰਘਾਂ ਆਖਿਆ, ਰਾਜਾ ਜੀ ਹੁਕਮ ਤੇਰਾ,
ਜਿਸ ਨੂੰ ਕਹੀਂ ਸੋ ਫ਼ਤਿਹ ਬੁਲਾਈਏ ਜੀ

ਸ਼ਾਹ ਮੁਹੰਮਦਾ, ਗੱਲ ਜੋ ਮੂੰਹੋਂ ਕਢੀਂ,
ਇਸੇ ਵਖ਼ਤ ਹੀ ਚਾ ਮੰਗਾਈਏ ਜੀ