ਇਹ ਜੱਗ ਸਰਾਏ ਮੁਸਾਫ਼ਰਾਂ ਦੀ
ਇਹ ਜੱਗ ਸਰਾਏ ਮੁਸਾਫ਼ਰਾਂ ਦੀ,
ਇਥੇ ਜ਼ੋਰ ਵਾਲੇ ਕਈ ਆ ਗਏ
ਸ਼ੱਦਾਦ ਨਮਰੂਦ ਫ਼ਿਰਔਨ ਜਿਹੇ,
ਦਾਵਾ ਬੰਨ੍ਹ ਖ਼ੁਦਾ ਕਹਾਏ ਗਏ
ਅਕਬਰ ਸ਼ਾਹ ਜਿਹੇ ਵਿਚ ਦਿੱਲੀ ਦੇ ਜੀ,
ਫੇਰੀ ਵਾਂਗ ਵਣਜਾਰਿਆਂ ਪਾ ਗਏ
ਸ਼ਾਹ ਮੁਹੰਮਦਾ, ਰਹੇਗਾ ਰੱਬ ਸੱਚਾ
ਵਾਜੇ ਕੂੜ ਦੇ ਕਈ ਵਜਾ ਗਏ
ਇਹ ਜੱਗ ਸਰਾਏ ਮੁਸਾਫ਼ਰਾਂ ਦੀ,
ਇਥੇ ਜ਼ੋਰ ਵਾਲੇ ਕਈ ਆ ਗਏ
ਸ਼ੱਦਾਦ ਨਮਰੂਦ ਫ਼ਿਰਔਨ ਜਿਹੇ,
ਦਾਵਾ ਬੰਨ੍ਹ ਖ਼ੁਦਾ ਕਹਾਏ ਗਏ
ਅਕਬਰ ਸ਼ਾਹ ਜਿਹੇ ਵਿਚ ਦਿੱਲੀ ਦੇ ਜੀ,
ਫੇਰੀ ਵਾਂਗ ਵਣਜਾਰਿਆਂ ਪਾ ਗਏ
ਸ਼ਾਹ ਮੁਹੰਮਦਾ, ਰਹੇਗਾ ਰੱਬ ਸੱਚਾ
ਵਾਜੇ ਕੂੜ ਦੇ ਕਈ ਵਜਾ ਗਏ