ਸਾਡਾ ਸਾਹ ਨਾ ਜਾਵੇ ਮੁੱਕ

ਸਾਡਾ ਸਾਹ ਨਾ ਜਾਵੇ ਮੁੱਕ

ਸੁਫ਼ਨੇ ਵਿਚ ਮੈਂ ਮੂਰਤ ਦੇਖਾਂ
ਅੱਖੀਆਂ ਬਣਾਵਣ ਬੁੱਕ

ਮਾਹੀ ਵੱਲ ਮੈਂ ਤੱਕਦੀ ਜਾਵਾਂ
ਪਲ਼ ਪਲ਼ ਜਾਂਦਾ ਰੁਕ

ਘੂੰਘਟ ਅੰਦਰ ਲੱਖਾਂ ਘੂੰਘਟ
ਰਾਂਝਣ ਹੱਥੀਂ ਚੁੱਕ

ਸ਼ਰਮਾਂ ਨਾਲ਼ ਤ੍ਰੇਲੀਆਂ ਆਵਣ
ਮੀਰਾਂ ਜਾਵੇ ਲੱਕ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)