ਕੈਸੇ ਲਾਗੇ ਮੋਰਾ ਜੀਆ

ਕੈਸੇ ਲਾਗੇ ਮੋਰਾ ਜੀਆ

ਧਰਤੀ ਉੱਤਾਂ ਆਈ ਬਹਾਰ
ਚੁਫ਼ੇਰੇ ਹੁਸਨ ਨਿਖਾਰ
ਨਜ਼ਰ ਨਾ ਆਵੇ ਮੋਰਾ ਪੀਆ
ਕੈਸੇ ਲਾਗੇ ਮੋਰਾ ਜੀਆ

ਸੋਹਣੇ ਗਗਨ ਉੱਤ ਚੰਨ ਸਿਤਾਰੇ
ਨੂਰੀ ਕਿਰਨਾਂ ਨੂਰੇ ਧਾਰੇ
ਬੁਝ ਬੁਝ ਜਾਵੇ ਮੋਰਾ ਦੀਆ
ਕੈਸੇ ਲਾਗੇ ਮੋਰਾ ਜੀਆ

ਇਸ਼ਕੋਂ ਆਉਂਦਾ ਢੇਰ ਸਵਾਦ
ਓੜਕ ਥੀਂਦਾ ਘਰ ਬਰਬਾਦ
ਹੀਰ ਕੋਲੋਂ ਕੀ ਜੁਰਮ ਥੀਆ
ਚਾਰ ਚੁਫ਼ੇਰੇ ਜੁਗ ਜੁਗ ਜੀਵੇ
ਸੱਜਣਾਂ ਬਾਝੋਂ ਕੌਣ ਬੀਆ
ਕੈਸੇ ਲਾਗੇ ਮੋਰਾ ਜੀਆ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)