ਰੱਬਾ! ਮੌਤ ਵੇਲੇ ਮੈਂ ਕੱਲੀ

ਰੱਬਾ! ਮੌਤ ਵੇਲੇ ਮੈਂ ਕੱਲੀ

ਮੈਂ ਤਾਂ ਆਪਣੇ ਧਿਆਨਾਂ ਵਿਚ ਆਂ
ਰੂਹ ਵਿਚ ਵਜੇ ਟੱਲੀ

ਖ਼ਬਰੇ ਕੈਸੀ ਵਾਜ ਏ ਅੜਿਆ
ਸਾਰੀ ਜਿੰਦੜੀ ਹਿੱਲੀ

ਸਾਰੀ ਦੁਨੀਆ ਇੰਝ ਪਈ ਜਾਪੇ
ਜਿਵੇਂ ਮਿੱਟੀ ਦੀ ਡਲ਼ੀ

ਖੇੜਿਆਂ ਤੋਂ ਮੈਂ ਭੱਜਦੀ ਜਾਵਾਂ
ਲਗਦੀ ਉੱਤੋਂ ਮੈਂ ਝੱਲੀ

ਮਾਪੇ ਕੈਦੋ ਖੇੜੇ ਛੱਡ ਕੇ
ਹੀਰ ਰਾਂਝੇ ਨਾਲ਼ ਰਲੀ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)