ਬਿਰਹਾ ਤੂੂੰ ਸੁਲਤਾਨ

ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ
ਸੋ ਤਨ ਜਾਣ ਮਸਾਨ

ਅਸੀਂ ਸਭ ਬਿਰਹਾ ਘਰ ਜੰਮਦੇ
ਅਸੀਂ ਬਿਰਹਾ ਦੀ ਸੰਤਾਨ
ਬਿਰਹਾ ਖਾਈਏ ਬਿਰਹਾ ਪਾਈਏ
ਬਿਰਹਾ ਆਏ ਹੰਢਾਣ

ਅਸੀਂ ਸਭ ਬਿਰਹਾ ਦੇ ਮੰਦਰੀਂ
ਧੁਖਦੇ ਧੂਫ਼ ਮਸਾਣ
ਬਿਨ ਬਿਰਹਾ ਉਮਰ ਸੁਗੰਧੀਆਂ
ਸੱਭੇ ਬਿਨਸਾ ਜਾਣ

ਬਿਰਹਾ ਸੇਤੀ ਉਪਜਿਆ
ਇਹ ਧਰਤੀ ਤੇ ਅਸਮਾਨ
ਬਿਰਹਾ ਸੇਤੀ ਸੂਰਜ ਜੰਮਣ
ਦਿਹੁੰ ਪਏ ਗੇੜੇ ਖਾਣ

ਮਾਏਂ ਵਡਭਾਗੀ ਤੇਰਾ ਬਿਰਹਾ
ਲੜ ਲੱਗ ਮੇਰੇ ਆਣ
ਬਿਨ ਬਿਰਹਾ ਥੀਂਦੀ ਠੀਕਰੀ
ਕਿਸੇ ਉਜੜੇ ਕਬਰਿਸਤਾਨ

ਅੱਜ ਸੱਭੇ ਧਰਤੀਆਂ ਮੇਰੀਆਂ
ਤੇ ਸੱਭੇ ਹੀ ਅਸਮਾਨ
ਅੱਜ ਸੱਭੇ ਰੰਗ ਹੀ ਮੈਂਡੜੇ
ਮੇਰੇ ਵੇਹੜੇ ਝੂਮਰ ਪਾਣ

ਤੂੰ ਹਾਏ ਰਾਣੀ ਮਾਂ ਮੇਰੀਏ
ਕਿਉਂ ਲੋਚੇਂ ਵਸਲ ਹੰਢਾਣ
ਜੇ ਦਿਸ਼ਾ ਦਿਸ਼ਾਵਾਂ ਆਪਸੀਂ
ਮਿਲਣ ਕਦੇ ਨਾ ਜਾਣ

ਅਸਾਂ ਜੂਨ ਹੰਢਾਣੀ ਮਹਿਕ ਦੀ
ਸਾਨੂੰ ਬਿਰਹਾ ਦਾ ਵਰਦਾਨ
ਸਾਡੇ ਇਸ ਬਿਰਹਾ ਦੇ ਨਾਮ ਤੋਂ
ਕੋਟ ਜਨਮ ਕੁਰਬਾਨ

ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ
ਸੋ ਤਨ ਜਾਣ ਮਸਾਨ

ਹਵਾਲਾ: ਕਲਾਮ-ਏ- ਸ਼ਿਵ; ਸਾਂਝ; 2017؛ ਸਫ਼ਾ 438 ( ਹਵਾਲਾ ਵੇਖੋ )

ਉਲਥਾ

Let us sing of separation,
Separation is king.
A body that does not know separation,
Is but a corpse.

We are born in the house of separation,
We are children of separation.
We receive it, we endure it
We are on this earth to deal with it.

In the temple of separation each one of us
Burns like incense.
Without separation, every odor of life
Would perish.


From separation emerged
This earth, this sky.
From separation originates the sun
And the days revolve.


I was supremely fortunate that this separation from you
Attached itself to me.
Without it I would have been just a piece of clay,
In an empty graveyard.

Today, all the world is mine,
And all the skies.
Today, every color sways
In my courtyard.

Why, my troubled soul,
Do you long for union?
Do different directions
Ever try to meet?

I must extract the very essence of fragrance,
For I have been given the gift of separation.
For the sake of this separation
I would give up a hundred births.

Let us sing of separation,
Separation is king
A body that does not know separation,
Is but a corpse.