ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆਏ

ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆਏ
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਆਏ

ਮੈਨੂੰ ਤੇ ਜੇਠ ਹਾੜ 'ਤੇ ਕੋਈ ਨਹੀਂ ਗਿਲਾ
ਮੇਰੇ ਚਮਨ ਨੂੰ ਚੇਤ ਦੀ ਸ਼ਬਨਮ ਨੇ ਮਾਰਿਆਏ

ਮੱਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਆਏ

ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹੈ
ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆਏ

ਚੜ੍ਹਿਆ ਸੀ ਜਿਹੜਾ ਸੂਰਜਾ ਡੁੱਬਣਾ ਸੀ ਉਸ ਜ਼ਰੂਰ
ਕੋਈ ਝੂਠ ਕਹਿ ਰਿਹਾ ਹੈ ਕਿ ਪੱਛਮ ਨੇ ਮਾਰਿਆਏ

ਮੰਨਿਆਂ ਕਿ ਮੋਇਆਂ ਮਿੱਤਰਾਂ ਦਾ ਗ਼ਮ ਵੀ ਮਾਰਦੈ
ਬਹੁਤਾ ਪਰ ਇਸ ਦਿਖਾਵੇ ਦੇ ਮਾਤਮ ਨੇ ਮਾਰਿਆਏ

ਕਾਤਲ ਕੋਈ ਦੁਸ਼ਮਣ ਨਹੀਂ ਮੈਂ ਠੀਕ ਆਖਦਾਂ
'ਸ਼ਿਵ' ਨੂੰ ਤਾਂ 'ਸ਼ਿਵ' ਦੇ ਆਪਣੇ ਮਹਿਰਮ ਨੇ ਮਾਰਿਆਏ

ਹਵਾਲਾ: ਕਲਾਮ-ਏ- ਸ਼ਿਵ; ਸਾਂਝ; 2017؛ ਸਫ਼ਾ 170 ( ਹਵਾਲਾ ਵੇਖੋ )

ਉਲਥਾ

My friend, it is my own sorrow
That has destroyed me.
It is a lie that the power of your love
Did it!


I have no complaint against
Heat or drought.
My garden was destroyed
By the dews of spring.


It is not the fault
Of the black night.
The ocean was defeated
By its beloved moon.

Who is it that
Blames death?
A man is destroyed,
By his birth.

The sun that rises
Is certain to sink.
He lies who says
The west destroyed it.


Yes, one can be destroyed
By grieving for dead friends,
Though it is more likely the result,
Of the display of that grief.

The killer is not the enemy,
I tell you.
Shiv was killed
By those who loved him.