ਸੋਗ

ਸ਼ਿਵ ਕੁਮਾਰ ਬਟਾਲਵੀ

ਰੋਜ਼ ਮੈਂ ਤਾਰਾ ਤਾਰਾ ਗਿਣ ਕੇ ਰਾਤ ਬਿਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਜਦ ਰੋਹੀਆਂ ਵਿਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਮੈਂ ਆਪਣੇ ਸੰਗ ਸੱਤਾ ਅਪਣਾ ਗੀਤ ਜਗਾਉਂਦਾ ਹਾਂ ਫ਼ਿਰ ਜਦ ਮੈਨੂੰ ਸੂਰਜ ਘਰ ਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ਼ ਨਹਾਉਣ ਉਹਦੇ ਨਾਲ਼ ਮੈਂ ਜਾਂਦਾ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ ਮੈਂ ਸੂਰਜ ਲਈ ਵਿਹੜੇ ਨਿੰਮ ਦਾ ਪੀੜ੍ਹਾ ਡਾਹਨਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫ਼ਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ ਛਾਂ ਦੀ ਗੱਲ ਸੁਣਾਵਂਦਾ ਜਦ ਮੈਂ ਕੰਬਣ ਲਗਦਾ ਹਾਂ ਮੈਂ ਸੂਰਜ ਦੇ ਗੋਰੇ ਗੱਲ ਵਿਚ ਬਾਹਵਾਂ ਪਾਉਂਦਾ ਹਾਂ ਫ਼ਿਰ ਜਦ ਸੂਰਜ ਮੇਰੇ ਘਰ ਦੀ ਕੰਧ ਉਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ ਮੈਂ ਤੇ ਸੂਰਜ ਘਰ ਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਵਿਖਾਉਂਦਾ ਹਾਂ ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖੀਆਂ ਭਰਦਾ ਹੈ ਮੈਂ ਸੂਰਜ ਨੂੰ ਗੱਲ ਵਿਚ ਲੈ ਕੇ ਚੁੱਪ ਕਰਾਉਂਦਾ ਹਾਂ ਮੈਂ ਤੇ ਸੂਰਜ ਫ਼ਿਰ ਚੁੱਪ ਚੁਪੀਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਜੂਆ ਤੱਕ ਟੂਰ ਕੇ ਆਉਂਦਾ ਹਾਂ ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ

Share on: Facebook or Twitter
Read this poem in: Roman or Shahmukhi

ਸ਼ਿਵ ਕੁਮਾਰ ਬਟਾਲਵੀ ਦੀ ਹੋਰ ਕਵਿਤਾ