ਛਿੱਟਾ ਲਫ਼ਜ਼ਾਂ ਦਾਦੇ ਕੇ ਕਾਗ਼ਜ਼ਾਂ ਤੇ

ਛਿੱਟਾ ਲਫ਼ਜ਼ਾਂ ਦਾਦੇ ਕੇ ਕਾਗ਼ਜ਼ਾਂ ਤੇ, ਅਸਾਂ ਅਪਣਾ ਆਪ ਖਲ੍ਹਾਰ ਛੱਡਿਆ
ਵੰਡ ਚੰਦ ਕੇ ਅਸੀਂ ਵਜੂਦ ਅਪਣਾ, ਗੱਲੋਂ ਲਾਹ ਹਯਾਤੀ ਦਾ ਭਾਰ ਛੱਡਿਆ

ਹੈਸੀ ਕੁਣਕਾ ਕੋ ਮਿੱਟੀ ਦਾ ਕੋਲ਼ ਸਾਡੇ , ਅਸਾਂ ਉਹ ਵੀ ਜੱਗ ਤੋਂ ਵਾਰ ਛੱਡਿਆ
ਸਾਡਾ ਮੱਲ ਨਾ ਮੁੜਿਆ ਬੰਦਿਆਂ ਨੇ, ਅਸੀਂ ਰੱਬ ਤੇ ਚਾੜ੍ਹ ਉਧਾਰ ਛੱਡਿਆ

ਰੌਣ ਧੋਣ ਦਾ ਨਹੀਂ ਸੀ ਕੋਈ ਫ਼ਾਇਦਾ, ਹੱਸ ਖੇਡ ਕੇ ਜੀਣ ਗੁਜ਼ਾਰ ਛੱਡਿਆ
ਭਲਾ ਹੋਇਆ ਕਿ ਮੌਤ ਦਾ ਡਰ ਲੱਥਾ, ਸਾਨੂੰ ਜੀਂਦਿਆਂ ਜੀ ਇਸ ਮਾਰ ਛੱਡਿਆ

ਤੇਰੀ ਨਜ਼ਰ ਨੇ ਟੁੰਬ ਕੇ ਜਜ਼ਬਿਆਂ ਨੂੰ, ਕਰ ਜਿਸਮ ਦਾ ਗਰਮ ਬਜ਼ਾਰ ਛੱਡਿਆ
ਵਿਚ ਹਾੜ ਜਸਰਾਂ ਭੋਈਂ ਤਾਇਈਂ, ਤਪੇ ਸੂਰਜ ਨੇ ਚਾੜ੍ਹ ਬੁਖ਼ਾਰ ਛੱਡਿਆ

ਅੱਖ ਸੇਕਾਂਗੇ ਰੂਬਰੂ ਬਹਿ ਕੇ, ਦੇ ਵਕਤ ਜੇ ਜ਼ਰਾ ਕੁ ਯਾਰ ਛੱਡਿਆ
ਲਹਿਜਾ ਵਰਤ ਕੇ ਉਸ ਨੇ ਬਰਫ਼ ਵਰਗਾ, ਮੇਰੇ ਮਚਦੇ ਮੱਚ ਨੂੰ ਠਾਰ ਛੱਡਿਆ

ਲੱਥੀ ਦੇਸ ਚ ਇੱਕ ਬਲ਼ਾ ਜਿਹਨੇ ਬੇ ਜ਼ਰ ਤੇ ਨਾ ਜ਼ਰਦਾਰ ਛੱਡਿਆ
ਹਿੰਝ ਕੂਚ ਕੇ ਚੱਟ ਕੇ ਰੜਾ ਕਰ ਗਈ, ਕਿਸੇ ਕੋਲ਼ ਨਹੀਨ ਕੱਖ ਸਰਕਾਰ ਛੱਡਿਆ

ਐਵੇਂ ਪੇ ਕੇ ਜ਼ਦੇ ਬਖ਼ਾਰੀਆ ਓ! ਤਾੜੀ ਲਾ ਕੇ ਬੈਠੇ ਰਹੇ ਉਮਰ ਸਾਰੀ
ਅੱਖ ਮੇਟ ਲਈ ਅਸਾਂ ਬੇ ਹਿਰਸ ਹੋ ਕੇ ਉਨ੍ਹਾਂ ਆਪੇ ਹੀ ਘੁੰਢ ਉਤਾਰ ਛੱਡਿਆ