ਕੋਕਾ ਢੈ ਪਿਆ ਬਾਜਰੇ ਵਿਚ ਮੈਂ ਦੌੜੀ ਨੀ
ਮਾਹੀਆ ਦੂਰ ਵਸੇਂਦਾ ਰਹਿ ਗਈ ਥੋੜੀ ਨੀ

ਸਿੱਟਿਆਂ ਅਤੇ ਚਿੜੀਆਂ ਆਈਆਂਂ
ਅੱਖੀਆਂ ਨਾਕ ਉਡਾਵਾਂ

ਗਲੀ ਗਲੀ ਮਾਹੀਆ ਦੋੜਾਵੇ
ਸਾਹੋ ਸਾਹ ਹੋ ਜਾਵਾਂ

ਘੁੱਗੀਆਂ ਨਾਲ਼ ਯਰਾਨੇ ਲਾਏ
ਭੈੜੀਆਂ ਕਾਲੀਆਂ ਕਾਵਾਂ

ਨਾ ਸਾਡਾ ਧੁੱਪਾਂ ਤੇ ਦਾਵਾ
ਨਾ ਕੋਈ ਸਾਡੀਆਂ ਛਾਵਾਂ

ਬਦਲ ਵਿਛੋੜੇ ਆਲ਼ਾ ਚੜ੍ਹਿਆ
ਤਾਰਾ ਟਾਵਾਂ ਟਾਵਾਂ

ਚਿੱਕੜ ਹੋ ਗਿਆ ਵੇਹੜਾ ਸਾਰਾ
ਭੱਜੀਆਂ ਇਸ਼ਕ ਖੜਾਵਾਂ