ਪੀਲੇ ਕਿੱਕਰਾਂ ਨਾਲ਼ ਧਰੇਕਾਂ
ਨੀ ਮੈਂ ਮਾਹੀਆ ਛੁਪ ਛੁਪ ਵੇਖਾਂ

ਆਏ ਬਦਲ ਕਾਲੇ ਕਾਲੀਏ
ਸਾਡੇ ਕੋਠੇ ਤੇ ਪਰ ਨਾਲੇ
ਨਹਾਤੇ ਮੈਂ ਤੇ ਮਾਹੀਆ ਨਾਲੇ
ਸਰਦੀ ਨਾਲ਼ ਹੋਏ ਬੇ ਹਾਲੇ

ਬਾਲ ਕੇ ਜਿੰਦੜੀ ਅੱਗ ਪਏ ਸੇਕਾਂ
ਨੀ ਮੈਂ ਮਾਹੀਆ ਛੁਪ ਛੁਪ ਵੇਖਾਂ

ਰਾਤੀ ਬਾਗ਼ਾਂ ਨੇ ਵਿਚ ਡੇਰੇ
ਮਾਹੀਆ ਹਿੱਤ ਪਿਆ ਕਰੇ ਲੰਮੇਰੇ
ਨੀ ਮੈਂ ਹੋਈ ਪੂਰੇ ਪਰੇਰੇ
ਵੰਗਾਂ ਭੱਜ ਗਿਆਂ ਪਹਿਲੇ ਫੇਰੇ

ਹਾਰ ਕੇ ਸੀਨੇ ਤੇ ਸਿਰ ਟੈਕਾਂ
ਨੀ ਮੈਂ ਮਾਹੀਆ ਛੁਪ ਛੁਪ ਵੇਖਾਂ

ਮਾਹੀਆ ਰੁੱਸਿਆ ਹੋਲੇ ਹੋਲੇ
ਰਲਿਆ ਗ਼ੈਰਾਂ ਵਿਚ ਵਿਚੋਲੇ
ਮੁੜ ਕੇ ਪੈਰ ਨਾ ਪਾਇਆ ਢੋਲੇ
ਸੜੀਆਂ ਗਡਰੀਆਂ ਨਾਲ਼ ਪਟੋਲੇ

ਕੀਤਾ ਮੰਦੜਾ ਤੱਤੀਆਂ ਲੇਖਾਂ
ਨੀ ਮੈਂ ਮਾਹੀਆ ਛੁਪ ਛੁਪ ਵੇਖਾਂ