ਹੀਰ ਵਾਰਿਸ ਸ਼ਾਹ

ਅਦਲ ਬਿਨਾਂ ਸਰਦਾਰ ਹੈ ਰੱਖ ਅਫਲ

See this page in :  

ਅਦਲ ਬਿਨਾਂ ਸਰਦਾਰ ਹੈ ਰੱਖ ਅਫਲ
ਰਣ ਕਿਡਨੀ ਜੋ ਵਫ਼ਾਰ ਦਾਰ ਨਾਹੀਂ

ਨਿਆਜ਼ ਬਿਨਾਂ ਹੈ ਕੈਂਚਨੀ ਬਾਂਬਾ ਥਾਂਵੇਂ
ਮਰਦ ਗਿੱਧਾ ਜੋ ਅਕਲ ਦਾ ਯਾਰ ਨਾਹੀਂ

ਬਿਨਾਂ ਆਦਮੀਅਤ ਨਾਹੀਂ ਇੰਸ ਜਾਪੇ
ਬਿਨਾ ਆਬ ਕਤਾਲ ਤਲਵਾਰ ਨਾਹੀਂ

ਸਬਰ ਜ਼ਿਕਰ ਅਬਾਦਤਾਂ ਬਾਝ ਜੋਗੀ
ਦਮਾਂ ਬਾਝ ਜੀਵਨ ਦਰਕਾਰ ਨਾਹੀਂ

ਹਿੰਮਤ ਬਾਝ ਜਵਾਨ ਬਣ ਹੁਸਨ ਦਿਲਬਰ
ਲੋਨ ਬਾਝ ਤਆਮ ਸਵਾਰ ਨਾਹੀਂ

ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ
ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀਂ

ਅਕਲ ਬਾਝ ਵਜ਼ੀਰ ਸਲਾਤ ਮੋਮਿਨ
ਦਿਵਾਨ ਹਿਸਾਬ ਸ਼ੁਮਾਰ ਨਾਹੀਂ

ਵਾਰਿਸ ਰਨ ਫ਼ਕੀਰ ਤਲਵਾਰ ਘੋੜਾ
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

ਵਾਰਿਸ ਸ਼ਾਹ ਦੀ ਹੋਰ ਕਵਿਤਾ