ਹੀਰ ਵਾਰਿਸ ਸ਼ਾਹ

ਕੇਹੀਆਂ ਆਨ ਪੰਚਾਈਤਾਂ ਜੋੜਿਆਂ ਨੀ

ਕੇਹੀਆਂ ਆਨ ਪੰਚਾਈਤਾਂ ਜੋੜਿਆਂ ਨੀ
ਅਸੀਂ ਰਣ ਨੂੰ ਰੇਵੜੀ ਜਾਨਣੇ ਹਾਂ

ਫੜਈਏ ਚਿੱਥ ਕੇ ਲੀਏ ਲੰਘਾ ਪਲ ਵਿਚ
ਤੰਬੂ ਵੀਰ ਦੇ ਨਿੱਤ ਨਾ ਤਾਨਨੇ ਹਾਂ

ਲੋਗ ਜਾਗਦੇ ਮਹਿਰੀਆਂ ਨਾਲ਼ ਪਰਚਣ
ਅਸੀਂ ਖ਼ਾਬ ਅੰਦਰ ਮੌਜਾਂ ਮਾਨਨੇ ਹਾਂ

ਲੋਗ ਛਾਣ ਦੇ ਭੰਗ ਤੇ ਸ਼ਰਬਤਾਂ ਨੂੰ
ਅਸੀਂ ਆਦਮੀ ਨਜ਼ਰ ਵਿਚ ਛਾਣਨੇ ਹਾਂ

ਫਵੀ ਮਗਰ ਲੱਗੀ ਉਸ ਦੀ ਮੌਤ ਆਈ
ਵਾਰਿਸ ਸ਼ਾਹ ਹੁਣ ਮਾਰ ਕੇ ਰਾਨਨੇ ਹਾਂ