ਹੀਰ ਵਾਰਿਸ ਸ਼ਾਹ

ਆਇ ਨਢੀਏ ਗ਼ੈਬ ਕਿਉਂ ਵਡਿਆ ਈ

ਆਇ ਨਢੀਏ ਗ਼ੈਬ ਕਿਉਂ ਵਡਿਆ ਈ
ਸਾਡੇ ਨਾਲ਼ ਕੀ ਰਿੱਕਤਾਂ ਚਾਈਆਂ ਨੀ

ਕਰੀਂ ਨਰਾਂ ਦੇ ਨਾਲ਼ ਬਰਾਬਰੀ ਕਿਉਂ
ਆਖ ਤੁਸਾਂ ਵਿਚ ਕੌਣ ਭਲਿਆਈਆਂ ਨੀ

ਬੇਕਸਾਂ ਦਾ ਕੋਈ ਨਾ ਰੱਬ ਬਾਝੋਂ
ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ

ਜਿਹੜਾ ਰੱਬ ਦੇ ਨਾਂਵ ਤੇ ਭਲਾ ਕੁਰਸੀ
ਅੱਗੇ ਮਿਲਣ ਗਈਆਂ ਇਸ ਭਲਿਆਈਆਂ ਨੀ

ਅੱਗੇ ਤਿਨ੍ਹਾਂ ਦਾ ਹਾਲ ਜ਼ਬੋਂ ਹੋਸੀ
ਵਾਰਿਸ ਸ਼ਾਹ ਜੋ ਕਰਨ ਬੁਰਿਆਈਆਂ ਨੀ