ਹੀਰ ਵਾਰਿਸ ਸ਼ਾਹ

ਫ਼ਕ਼ਰ ਸ਼ੇਰ ਦਾ ਆਖਦੇ ਹਨ ਬੁਰਕਾ

ਫ਼ਕ਼ਰ ਸ਼ੇਰ ਦਾ ਆਖਦੇ ਹਨ ਬੁਰਕਾ
ਭੇਤ ਫ਼ਕ਼ਰ ਦਾ ਮੂਲ ਨਾ ਖੋਲੀਏ ਨੀ

ਦੁੱਧ ਸਾਫ਼ ਹੈ ਵੇਖਣਾ ਆਸ਼ਿਕਾਂ ਦਾ
ਸ਼ੁਕਰ ਵਿਚ ਪਿਆਜ਼ ਨਾ ਘੋਲੀਏ ਨੀ

ਸਿਰੇ ਖ਼ੈਰ ਸੋ ਹੱਸ ਕੇ ਆਨ ਦੈਜੇ
ਲੀਏ ਦੁਆ ਤੇ ਮਠੜਾ ਬੋਲੀਏ ਨੀ

ਲਏ ਅਘ ਚੜ੍ਹਾਈਕੇ ਦੁੱਧ ਪੈਸਾ
ਪਰ ਤੋਲ ਥੀਂ ਘੱਟ ਨਾ ਤੌਲੀਏ ਨੀ

ਬੁਰਾ ਬੋਲ ਨਾ ਰੱਬ ਦੀਆਂ ਪੂਰੀਆਂ ਨੂੰ
ਨੀ ਬੇਸ਼ਰਮ ਕੁਪੱਤੀਏ ਲੌ ਲੀਏ ਨੀ

ਮਸਤੀ ਨਾਲ਼ ਫ਼ਕੀਰਾਂ ਨੂੰ ਦੇਈਂ ਗਾ ਲੀਨ
ਵਾਰਿਸ ਸ਼ਾਹ ਦੋ ਠੋਕ ਮਨੋ ਲੀਏ ਨੀ