ਹੀਰ ਵਾਰਿਸ ਸ਼ਾਹ

ਰਾਜੇ ਹੁਕਮ ਕੀਤਾ ਚੜ ਹੀ ਫ਼ੌਜ ਬਾਨਕੀ

ਰਾਜੇ ਹੁਕਮ ਕੀਤਾ ਚੜ ਹੀ ਫ਼ੌਜ ਬਾਨਕੀ
ਆ ਰਾਹ ਵਿਚ ਘੇਰਿਆ ਖੇੜਿਆਂ ਨੂੰ

ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ
ਛੱਡ ਦਿਓ ਖਾਂ ਛਿੱਲ ਦ੍ਰਿੜ ਯਾਂ ਨੂੰ

ਰਾਜੇ ਆਖਿਆ ਚੋਰ ਨਾ ਜਾਣ ਪਾਵੇ
ਚਲੋ ਛੱਡ ਦਿਓ ਝਗੜਿਆਂ ਝੇੜਿਆਂ ਨੂੰ

ਪਕੜ ਵਿਚ ਹਜ਼ੂਰ ਦੇ ਲਿਆਓ ਹਾਜ਼ਰ
ਰਾਹ ਜ਼ਨਾਂ ਤੇ ਖੋ ਹੜ ਵਬੀੜ ਹੀਆਂ ਨੂੰ

ਬਿਨਾ ਖੜਾਂ ਗੇ ਇਕੇ ਤਾਂ ਚਲੋ ਆਪੇ
ਨਹੀਂ ਜਾਣ ਦੇ ਅਸੀਂ ਬਖੇੜਿਆਂ ਨੂੰ

ਵਾਰਿਸ ਸ਼ਾਹ ਚੰਦ ਸੂਰ ਜਾਂ ਗ੍ਰਹਿਣ ਲੱਗੇ
ਉਹ ਭੀ ਫੜੇ ਨੇਂ ਆਪਣੇ ਫੀੜੀਆਂ ਨੂੰ