ਹੀਰ ਵਾਰਿਸ ਸ਼ਾਹ

ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ

ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ
ਕਿਥੋਂ ਦਾ ਮਨੇ ਨਾਲ਼ ਚਮੋੜ ਯਾ ਜੇ

ਰਾਹ ਜਾਂਦੜੇ ਕਿਸੇ ਨਾ ਪੌਣ ਚਿੰਬੜ
ਇਹ ਭੂਤਨਾ ਕਿਥੋਂ ਸਹੋੜ ਯਾ ਜੇ

ਸਾਰੇ ਮੁਲਕ ਜੋ ਝਗੜ ਦਾ ਨਾਲ਼ ਫਿਰਿਆ
ਕਿਸੇ ਹਟਕਿਆ ਤੇ ਨਾਹੀਂ ਹੋੜ ਯਾ ਜੇ

ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ
ਉਹਦਾ ਅਕੜਾ ਰਸਾ ਨਿਚੋੜ ਯਾ ਜੇ