ਕਿਸੇ ਲੇਖਾ ਤੇ ਲੈਣਾਂ ਏ

ਜ਼ਬਾਨੋਂ ਬੋਲ ਛੱਡੀਆਂ ਦਾ
ਮੁਕਾ ਨੂੰ ਖੋਲ ਛੱਡੀਆਂ ਦਾ
ਧਗਾਨੇ ਰੋਲ਼ ਛੱਡੀਆਂ ਦਾ
ਹਨੇਰੇ ਤੋਲ ਛੱਡੀਆਂ ਦਾ
ਕਿਸੇ ਲੇਖਾ ਤੇ ਲੈਣਾਂ ਏ

ਬੁਰੀ ਦੌਲਤ ਕਮਾਵਣ ਦਾ
ਬਿਨਾਂ ਸਮਝੇ ਲੁਟਾਉਣ ਦਾ
ਬਣਾਇਆਂ ਨੂੰ ਮਿਟਾਵਣ ਦਾ
ਕਲਾ ਸੁੱਤੀ ਜਗਾਵਨ ਦਾ

ਕਿਸੇ ਲੇਖਾ ਤੇ ਲੈਣਾਂ ਏ
ਗੁੜੇ ਮਰਦੇ ਉਖਾੜਨ ਦਾ
ਗ਼ਰੀਬਾਂ ਨੂੰ ਲਤਾੜਨ ਦਾ
ਭਰੇ ਵਿਹੜੇ ਉਜਾੜਨ ਦਾ
ਤੇ ਲਿੱਸਿਆਂ ਨੂੰ ਪਛਾੜਨ ਦਾ
ਕਿਸੇ ਲੇਖਾ ਤੇ ਲੈਣਾਂ ਏ

ਕਿਸੇ ਦੇ ਐਬ ਦੱਸਣ ਦਾ
ਕਿਸੇ ਮਾੜੇ ਤੇ ਹੁਸਨ ਦਾ
ਬਿਨਾਂ ਗਿਰਜੇ ਈ ਵਸਣ ਦਾ
ਛੱਡ ਕੇ ਹੱਥ ਨੱਸਣ ਦਾ
ਕਿਸੇ ਲੇਖਾ ਤੇ ਲੈਣਾਂ ਏ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 33 ( ਹਵਾਲਾ ਵੇਖੋ )