ਵਰ੍ਹ ਨਾ ਬਦਲਾ, ਵਰ੍ਹ ਨਾ ਬਦਲਾ, ਵਰ੍ਹ ਨਾ ਬਦਲਾ ਵਰ੍ਹ

ਨਾ ਕੰਧਾਂ ਢਾ ਅਸਾਡੀਆਂ
ਨਾ ਵਿਹੜੇ ਤਿਲਕਣ ਕਰ
ਸਭ ਕੱਚੇ ਆਲ ਦਵਾ ਲੜੇ
ਬਣ ਰਹਿਮਤ ਰੱਬ ਦੀ ਵਰ੍ਹ
ਚੜ੍ਹ ਛੱਤਾਂ ਲੋਕ ਨਹਾਉਂਦੇ
ਸਾਨੂੰ ਛੱਤ ਢੀਹਨ ਦਾ ਡਰ

ਵਰ੍ਹ ਨਾ ਬਦਲਾ ਵਰ੍ਹ

ਸਾਡੇ ਆਸ ਖੇਤ ਕਲਰ ਅਠਰੇ
ਛੇਤੀ ਇਹ ਜਾਂਦੇ ਭਰ
ਨਾਲ਼ ਆਸਾਂ ਦਿਆਂ ਬੂਟਿਆਂ
ਸੁਫ਼ਨੇ ਵੀ ਜਾਣੇ ਤੁਰ
ਅੱਗੇ ਈ ਭੈੜੇ ਲੇਖ ਨੇ
ਲੇਖਾਂ ਤੋਂ ਜਾਣਾ ਹਰ

ਵਰ੍ਹ ਨਾ ਬਦਲਾ ਵਰ੍ਹ

ਪੱਕੇ ਜਿਨ੍ਹਾਂ ਦੇ ਕੁ ਠਰੇ
ਉਨ੍ਹਾਂ ਸੌਣ ਵੀ ਜਾਣਾ ਜਰ
ਅਸਾਂ ਸਾਵਣ ਕਿੰਜ ਹਿੰਡ ਓਨਾ
ਕੱਚੇ ਅਸਾਡੇ ਘਰ
ਅੱਜ ਜੀਭਾਂ ਵਿਰਦ ਪਕਾਉਂਦੀਆਂ
ਵਿਚ ਸਿਜਦੇ ਸਾਡੇ ਸਿਰ

ਵਰ੍ਹ ਨਾ ਬਦਲਾ ਵਰ੍ਹ

ਵਿਚ ਹੜ੍ਹ ਸੈਲਾਬਾਂ ਸਾਡ਼ ੜੇ
ਰੁੜ੍ਹ ਜਾਣੇ ਮਾਲ ਤੇ ਜ਼ਰ
ਇਕ ਕਰੀਏ ਰੁੱਤ ਪਸੀਨੜਾ
ਤੇ ਤਾਂ ਬਣ ਦੇ ਨੇਂ ਘਰ
ਜੇ ਘਰ ਅਸਾਡੇ ਢੈਹ ਗਏ
ਨਾਲ਼ ਅਸਾਂ ਵੀ ਜਾਣਾ ਮਰ

ਵਰ੍ਹ ਨਾ ਬਦਲਾ ਵਰ੍ਹ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 42 ( ਹਵਾਲਾ ਵੇਖੋ )