ਗੱਲ ਸੁਣ ਨੀ ਅਮਬੜੀਏ ਮੇਰੀਏ

ਅੱਜ ਕੂੰਜਾਂ ਆਇਆਂ ਪਹਾੜ ਤੋਂ
ਬਣ ਡਾਰਾਂ ਅੱਡ ਦੀਆਂ ਲਹਿੰਦੀਆਂ
ਵਣ ਖੇਤੀਂ ਰੱਕੜਾਂ ਬਹਿੰਦਿਆਂ
ਦੁੱਖ ਸ਼ਕਮਾਂ ਦੇ ਲਈ ਸਹਿੰਦਿਆਂ
ਚੁੰਝ ਲੇਖ ਨਗਰ ਵਿਚ ਮਾਰ ਕੇ
ਪੋਹ ਮਾਘ ਮੱਘਰ ਗੁਜ਼ਾਰ ਕੇ
ਫਿਰ ਵਤਨਾਂ ਨੂੰ ਮੁੜ ਜਾਂਦੀਆਂ
ਨਾਂ ਕਰਦਿਆਂ ਵਾਅਦਾ ਆਨ ਦਾ
ਨਾਂ ਦੱਸਦਿਆਂ ਵੇਲ਼ਾ ਜਾਣ ਦਾ
ਫਿਰ ਸਾਰਾ ਇਹ ਕੁੱਝ ਸੋਚ ਕੇ
ਮਨ ਛਿੜੇ ਰਾਗ ਮਲ੍ਹਾਰ ਨੀ
ਇੰਜ ਦਲ ਦੇ ਵੱਜਦੇ ਤਾਰ ਦੇ
ਜੀਂ ਪੋਹ ਵਿਚ ਪਵੇ ਫੌਹਾਰਨੀ
ਫਿਰ ਚੰਬਾ ਖਿੜਦਾ ਆਂਗਨਾ
ਕੋਈ ਕਲਾ ਮੇਰੇ ਵਾਂਗ ਨਾ
ਪਰ ਜਦ ਏ ਮਾਏ ਮੇਰੀਏ
ਸਾਲ ਅਗਲੇ ਫਿਰ ਨੀਂ ਆਂਦਿਆਂ
ਮੇਰੇ ਚੇਤੇ ਗੱਲ ਇਹ ਪਾਂਦੀਆਂ
ਤੂੰ ਜਾ ਕੇ ਮਾਏ ਮੇਰੀਏ
ਫਿਰ ਆਉਣਾ ਕਿਹੜੇ ਸਾਲ ਨੀ
ਕਦ ਪੁੱਛਣਾ ਮੇਰਾ ਹਾਲ ਨੀ

ਗੱਲ ਸੁਣ ਨੀ ਅਮਬੜੀਏ ਮੇਰੀਏ
ਇਕ ਜੋਗੀ ਆਇਆ ਵੀਹੜੜੇ
ਮੈਂ ਚੱਲਿਆਂ ਹੱਥ ਵਿਖਾਣ ਨੂੰ
ਕੁੱਝ ਲਾਮਤਾਂ ਗੱਲ ਚੋਂ ਲਾਹੁਣ ਨੂੰ
ਜਾ ਪੁੱਛਣਾਂ ਕੀ ਵਿਚ ਲੇਖਣੀ
ਕੀ ਕਹਿੰਦੇ ਹੱਥ ਦੇ ਰੇਖ ਨੀ
ਕੋਈ ਇੰਜ ਦੀ ਰੇਖ ਹੈ ਹੱਥ ਮੇਰੇ
ਜਿਹੜੀ ਜਾਵੇ ਝੋਕ ਅਲਸਤ ਨੂੰ
ਰਾਹੇ ਲਾਦੇ ਮੈਂ ਜਿਹੇ ਮਸਤ ਨੂੰ
ਜਾ ਵੇਖਾਂ ਰੂਹਾਂ ਭੋਂਦੀਆਂ

ਕੁੱਝ ਹੱਸਦਿਆਂ ਕੁੱਝ ਰੋਂਦੀਆਂ
ਕੁੱਝ ਸੋਹਣੀਆਂ ਕੁੱਝ ਕੋਹਝੀਆਂ
ਕੁੱਝ ਰੱਸੀਆਂ ਕੁੱਝ ਮੰਨ ਮੌਜਿਆਂ
ਫਿਰ ਢੂੰਢਾਂ ਤੇਰਾ ਤਖ਼ਤ ਨੀ
ਸੁਣਾ ਕਰਲਾਂ ਅਪਣਾ ਬਖ਼ਤ ਨੀ

ਗੱਲ ਸੁਣ ਨੀ ਅਮਬੜੀਏ ਮੇਰੀਏ
ਮੈਨੂੰ ਦੱਸ ਖ਼ਾਂ ਥਾਂ ਕੋਈ ਟੂਲ ਕੇ
ਜਿਥੇ ਸਾਹਵਾਂ ਹੋਵਣ ਵਿਕਦੀਆਂ
ਮੈਂ ਲੈ ਲਾਂ ਸਭ ਕੁਛ ਵੇਚ ਕੇ
ਲਵਾਂ ਵੇਲ਼ਾ ਪੂਰਾ ਮੈਚ ਕੇ
ਜਿਨ੍ਹੇ ਸਾਹ ਤੁਰੇ
ਉਨ੍ਹੇ ਸਾਹ ਮਰੇ
ਫਿਰ ਹਰ ਘੜੀ ਉੱਤੇ ਹਰ ਵੇਲੇ
ਵਿਚ ਰੂਹਾਂ ਹੋਣ ਹਜ਼ੂਰੀਆਂ
ਨਾ ਜਿਸਮਾਂ ਦੇ ਵਿਚ ਦੌਰਿਆਂ
ਗੱਲ ਸਨ ਅਮਬੜੀਏ ਮੇਰੀਏ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 25 ( ਹਵਾਲਾ ਵੇਖੋ )