ਸੱਜਣ ਜੀ ਅਸੀਂ ਕਮਲੇ ਹੋਏ

ਸੱਜਣ ਜੀ ਅਸੀਂ ਕਮਲੇ ਹੋਏ
ਸਾਡੇ ਅਤੇ ਚਾਰ ਚੁਫ਼ੇਰੇ
ਭੁੱਖਾਂ ਥੁੜਾਂ ਦੇ ਏਦਾਂ ਹਮਲੇ ਹੋਏ
ਸੱਜਣ ਜੀ ਅਸੀਂ ਕਮਲੇ ਹੋਏ

ਸੱਜਣ ਜੀ ਨਾ ਪੁੱਛੋ ਸਾਥੋਂ ਕਿੱਦਾਂ ਬੀਤੀ
ਕੀ ਦੱਸੀਏ ਕਿਉਂ ਸ਼ਰਬਤ ਦੀ ਥਾਂ
ਮਿੱਟੀ ਘੋਲ਼ ਕੇ ਪੀਤੀ
ਸੁੱਖ ਦੀ ਬਾਜ਼ੀ ਜਿੱਤਣ ਲਈ
ਪਰ ਅਸਾਂ ਹੂੰ ਹਾਂ ਨਾ ਕੀਤੀ
ਅਸੀਂ ਤੇ ਗ਼ਮ ਦੀ ਬਾਰਿਸ਼ ਦੇ ਵਿਚ
ਲੋਨ ਦੇ ਗਮਲੇ ਹੋਏ
ਅਸੀਂ ਕਮਲੇ ਹੋਏ

ਸੱਜਣ ਜੀ
ਸਾਨੂੰ ਪੋਹ ਦੇ ਵਿਚ ਵੀ ਰਹੀ ਤਰੀਲਯਯ
ਗ਼ਮ ਦੀ ਸਿਉਂਕ ਨੇ ਖੋਖਲੀ ਕੀਤੀ ਏ ਜੁੱਸੇ ਦੀ ਗੇਲੀ
ਥੁੜਾਂ ਦੀ ਧੇਲੀ ਗਹਿਣੇ ਪਾਲਈ ਸਾਡੀ ਉਮਰ ਹਵੇਲੀ
ਕੱਦ ਨੀਵੀਂ ਹੋ ਗਏ
ਪਰ ਸਾਹ ਦੇ ਉੱਚੇ ਸ਼ਿਮਲੇ ਹੋਏ
ਸੱਜਣ ਜੀ! ਅਸੀਂ ਕਮਲੇ ਹੋਏ
ਸੱਜਣ ਜੀ !
ਗ਼ਮ ਦੇ ਕਲਰ ਦੀ
ਰੇਖਾਂ ਅਤੇ ਅੱਜ ਸਫ਼ੈਦੀ ਹੋਈ
ਸਾਡੀ ਵਾਜ ਦੀ
ਸਿੰਘ ਦੀ ਵਲ਼ਗਣ ਦੇ ਵਿਚ ਕੈਦੀ ਹੋਈ
ਸਾਡੇ ਲਈ ਤੁਹਮਤ ਵਰਗੀ ਵਾ ਸਮੇ ਦੀ ਹੋਈ
ਅੱਜ ਡਿੱਗ ਡਿੱਗ ਪਏ
ਕੱਲ੍ਹ ਦੇ ਸੰਭਲੇ ਹੋਏ