ਚੰਨ ਸਾਡੇ ਵਿਹੜੇ ਵਿਚ ਚਾਨਣੀ ਖਲ੍ਹਾਰਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਲ੍ਹਾਰ ਨਾ
ਮੈਨੂੰ ਮੈਂਡੇ ਪਿਆਰ ਨਿਆਂ ਘੜੀਆਂ ਚਿਤਾਰ ਨਾ
ਤੱਕ ਤੱਕ ਹੱਸਣਾ ਤੇ ਦਿਲ ਪਿਆ ਖੁਸਨਾ
ਦੂਰ ਦੂਰ ਰਹਿ ਕੇ ਮੀਂਡੇ ਨੇੜੇ ਪਿਆ ਵਸਣਾ
ਜਗਦਾ ਏ ਦਿਲ ਮੀਂਡੇ ਦੀਵਾ ਗੁਝੇ ਪਿਆਰ ਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਲ੍ਹਾਰ ਨਾ

ਕਦੇ ਕਦੇ ਬੱਦਲਾਂ ਨੀ ਓਟੇ ਪਿੱਛੋਂ ਤੱਕਣਾ
ਝੁਕ ਝੁਕ ਤੱਕਣਾ ਤੇ ਤੱਕ ਤੱਕ ਝੁਕਣਾ
ਕਦੇ ਮੀਂਡੇ ਕੋਲ਼ ਆ ਕੇ ਬਾਂਹਵਾਂ ਨੂੰ ਪਸਾਰ ਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਲ੍ਹਾਰ ਨਾ

ਰੁੱਖਾਂ ਦੀਆਂ ਪੁੱਤਰਾਂ ਚੋਂ ਝਾਤ ਪਿਆ ਪਾਨਾ ਐਂ
ਕੋਲ਼ ਜਾ ਕੇ ਤੁਕਾਂ ਤੇ ਉਹ ਲੁਕ ਲੁਕ ਜਾਣਾ ਐਂ
ਓਪਰਾ ਈ ਸਿੱਖਿਆ ਏ ਢੰਗ ਇਸ ਪਿਆਰ ਨਾ

ਚੰਨ ਸਾਡੇ ਵਿਹੜੇ ਵਿਚ ਚਾਨਣੀ ਖਲ੍ਹਾਰ ਨਾ

( ਪੋਠੋਹਾਰੀ ਰੂਪ )