ਰੱਤੋਂ ਰੱਤੀਂ ਵਡੀਂਦੀਆਂ ਸਾਂਵਲਾਂ , ਪੀਲਕਾਂ, ਲਾਲੀਆਂ

ਰੱਤੋਂ ਰੱਤੀਂ ਵਡੀਂਦੀਆਂ ਸਾਂਵਲਾਂ , ਪੀਲਕਾਂ, ਲਾਲੀਆਂ
ਮੁਖੜੀਵ ਮੁਖੜੇ ਸਜਦਿਆਂ ! ਝੁਮਕਿਆਂ ਨੱਥਣੀਆਂ ਵਾਲਿਆਂ

ਹਿਕਨੜ ਨੁੱਕਰ ਤਾਂ ਡੁੱਬੀਆਂ , ਸੋਹਨੜੀਆਂ ਨਖ਼ਰਿਆਂ ਸਾੜੀਆਂ
ਹਿਕਨੜੇ ਕਿਰਤਾਂ ਤਾਰਿਆਂ ! ਕੋਹਝੀਆਂ ,ਕਮਲਿਆਂ ,ਕਾਲੀਆਂ

ਔਕਨੜਾਂ ਸੋ ਕੰਨੜਾਂ ਜਰ ਦਿਆਂ , ਜਾ ਬਨੇਰੇ ਅਪੜੀਆਂ
ਭਲੀਏ ਜਿਨ੍ਹਾਂ ਅੰਗੂਰੀਆਂ , ਧੁੱਪਾਂ ਧੂੜਾਂ ਜਾਲੀਆਂ

ਲਗਦੀਆਂ ਦੀ ਲਖ਼ਜ ਪਾਲਨੜਾਂ , ਕੋਈ ਬਾਲਾਂ ਦੀ ਖੇਡ ਨਈਂ
ਯਾਰੀਆਂ ਤੋੜ ਨਿਭਾ ਨੜੀਆਂ , ਕਿੱਥੇ ਐਡ ਸੁਖਾਲੀਆਂ

ਚਿੱਤਰ ਚਾਹ ਚੜ੍ਹਾ ਵਨਦਿਓਂ , ਕਿਸੇ ਕਿਹਾ ਨੜੀਆਂ ਪਾਉਂਦਿਓਂ
ਦਿਲ ਨਗਰੀ ਵਿਚ ਆਉਂਦੀਆਂ , ਯਾਦਾਂ ਬਣ ਬਣ ਪਾਲੀਆਂ

ਮਿੰਨਤਾਂ ਜ਼ਾਰੀਆਂ ਸਾਹਿਜ ਕੇ ਉਹਨੂੰ ਕਦੇ ਮਨਾਉਣ ਦਾ
ਅਸਾਂ ਚੱਜ ਨਾ ਸਿੱਖਿਆ , ਉਂਜ ਪਈਆਂ ਉਮਰਾਂ ਗਾਲੀਆਂ

ਭਾਂਡਾ ਕੋਈ ਲੈ ਆਉਂਦਿਓਂ, ਪਰ ਕੇ ਸਭ ਲੈ ਜਾਵੰਦਿਓਂ
ਇਹ ਕੇ ਚਾ ਲੈ ਆ ਵੰਦ ਐਂ, ਠੂਠੇ , ਥਾਲ , ਪਿਆਲਿਆਂ

ਪਕਨੜ ਦੀ ਰੁੱਤ ਆਈ ਤੇ ਜਿਨ੍ਹਾਂ ਵਾਹੀਆਂ ਬੀਜੀਆਂ
ਮੁੜ ਤਿਆਰੀਆਂ ਸਾਹਿਜਿਆਂ , ਫ਼ਸਲਾਂ ਆਨੜ ਸਮ੍ਹਾਲੀਆਂ

ਹੱਕ ਪਖਨੜੋਂ ਸੀ ਰਾਖਵਾਂ , ਅਸਾਂ ਸੀ ਪਾਲ਼ ਕੇ ਰੱਖਿਆ
ਬੁਨੜ ਲਏ ਜਾਲ਼ ਸ਼ਿਕਾਰੀਆਂ , ਸੌ ਸੌ ਚਾਲਾਂ ਚਾਲੀਆਂ

ਆਬਿਦ ਮਿਲਣ ਫ਼ਕੀਰੀਆਂ , ਲੋੜਨੇ ਸੁਖ ਸਵਾਦ ਵੀ
ਰਹਨੜਾਂ ਵੀ ਮੰਗਵਾਲ ਤੇ ਬਹਨੜਾਂ ਵੀ ਕਠਿਆਲੀਆਂ