
ਆਬਿਦ ਜਾਫ਼ਰੀ
ਆਬਿਦ ਜਾਫ਼ਰੀ ਜੀ ਦਾ ਜਨਮ 1934 ਵਿਚ ਇਲਾਕਾ ਧਨ ਕਹੋਨ ਦੇ ਸ਼ਹਿਰ ਚਕਵਾਲ ਦੇ ਹਿੱਕ ਕਸਬੇ ਮੰਗਵਾਲ ਚ ਹੋਇਆ । ਉਨ੍ਹਾਂ ਦਾ ਅਸਲ ਨਾਂ ਅੱਲ੍ਹਾ ਦਾਦ ਖ਼ਾਂ ਸੀ । ਉਹ ਉਰਦੂ ਦੇ ਹਿੱਕ ਮਸ਼ਹੂਰ ਤੇ ਮੰਨੇ ਪ੍ਰਮੰਨੇ ਉਸਤਾਦ ਸ਼ਾਇਰ ਸਨ ਹਿੱਕ ਸਚਲ ਫ਼ਕੀਰ ਤੇ ਦਰਵੇਸ਼ ਜਿਨ੍ਹਾਂ ਕੋਲੋਂ ਕਈ ਸ਼ਾਇਰਾਂ , ਆਮ ਲੋਕਾਂ ਤੇ ਲੇਖਕਾਂ ਨੇਂ ਫ਼ੈਜ਼ ਹਾਸਲ ਕੀਤਾ ਅੱਜ ਵੀ ਧਨ ਦੇ ਲੋਕ ਉਨ੍ਹਾਂ ਨੂੰ ਬਹੁੰ ਇੱਜ਼ਤ ਤੇ ਇਹਤਰਾਮ ਨਾਲ਼ ਯਾਦ ਕਰਦੇ ਨੇਂ