ਨਿੱਤ ਨਿੱਤ ਦਾ ਏ ਸੋਗ ਨਮਾਸ਼ਾਂ ਪਈਆਂ ਦਾ

ਨਿੱਤ ਨਿੱਤ ਦਾ ਏ ਸੋਗ ਨਮਾਸ਼ਾਂ ਪਈਆਂ ਦਾ
ਦਿਲ ਨੂੰ ਲਿਖੇ ਗਿਆ ਰੋਗ ਨਮਾਸ਼ਾਂ ਪਈਆਂ ਦਾ

ਕੁੱਜਾਆਂ ਨੂੰ ਪਿਆ ਮਾਰੇ ਖ਼ੌਫ਼ ਹਨੇਰੀਆਂ ਦਾ
ਕੁੱਜਾਆਂ ਨੂੰ ਏ ਤੁਗ ਨਮਾਸ਼ਾਂ ਪਈਆਂ ਦਾ

ਵੇਲੇ ਸਿਰ ਤੇ ਤੂੰ ਵੀ ਕਖ਼ਤਿਆ , ਸੀੜਿਆ ਨਈਂ
ਹੁਣ ਪਈ ਭੋਗਣ ਭੋਗ ਨਮਾਸ਼ਾਂ ਪਈਆਂ ਦਾ

ਭੋਰਾ ਭੋਰਾ ਕਰ ਕੇ ਜੁਸਖ਼ਾ ਛੱਡ ਜਾਂਦ ਏ
ਯਾਦਾਂ ਦਾ ਸੰਜੋਗ ! ਨਮਾਸ਼ਾਂ ਪਈਆਂ ਦਾ

ਭੋਲਿਆ ਪੱਖਵਾ , ਕਰ ਕੋਈ ਫ਼ਿਕਰ ਟਿਕਾਣੇ ਦਾ
ਨਾ ਪਿਆ ਚੋਗਾ ਚੁਗ ਨਮਾਸ਼ਾਂ ਪਈਆਂ ਦਾ

ਲੱਗ ਮਿਲਗੀ ਢੋਕ ਤੇ ਕੱਲ ਮਕਲੀ ਨੂੰ
ਵੇਲ਼ਾ ਕਰਦਾ ਜੋਗ , ਨਮਾਸ਼ਾਂ ਪਈਆਂ ਦਾ

ਲੇਖਾ ਦੇ ਅਸਮਾਨ ਤੇ ਤਾਰਾ ਹਿੱਕ ਵੀ ਨਈਂ
ਕਰੀਏ ਕੀ ਅਸਰ ਵਗ ਨਮਾਸ਼ਾਂ ਪਈਆਂ ਦਾ

ਆਬਿਦ ਸੌੜਆਂ ਭੈੜਾ ਉੱਚ ਹੁਣ ਕੀ ਕਰਦੇ ਨੇਂ
ਆਪਣੇ ਨਾਲ਼ ਦੇ ਲੋਗ ਨਮਾਸ਼ਾਂ ਪਈਆਂ ਦਾ ?