ਫੁੱਲ ਤੇ ਤ੍ਰੇਲ

ਉਹਨੂੰ ਦੁੱਖ ਸੁਖ ਦੀ
ਕੋਈ ਸ਼ੁੱਧ ਨਈਂ ਸੀ
ਅਣ ਭੁੱਲ ਸੀ ਅਜਾਂ
ਅਣ ਜਾਨ ਸੀ ਫੁੱਲ
ਜਦੋ ਖਿੜਿਆ ਨਈਂ ਸੀ

ਮੋਨਹਾ ਬੁਕਲੀ ਪਾ ਕੇ ਸੁਫ਼ਨਿਆਂ ਦੇ
ਕਿੱਡੇ ਕੂੜ ਪਸਾਰੇ ਪਸਾਰ ਦਾ ਸੀ
ਜਦੋ ਖਿੜਿਆ ਨਈਂ ਸੀ

ਜਦੋਂ ਖਿੜਿਆ ! ਤੇ ਓਸਨੂੰ ਸ਼ੁੱਧ ਹੋਈ
ਇਸ ਰੌਣ ਦੀ ਵੀ ਜਿਸ ਲਈ ਹੱਸਿਆ ਸੀ

ਤਦੋਂ ਹੁਸਨ ਤੇ ਬਹੁੰ ਪਸ਼ੇਮਾਨ ਹੈ ਸੀ
ਢਾਈਂ ਮਾਰਦਾ ਸੀ
ਮੋਨਹਾ ਤੇ ਪੁੱਟਦਾ ਸੀ
ਉਹਦਾ ਮੁਖੜਾ ਲਹੂ ਲੁਹਾਣ ਹੈ ਸੀ

ਉਹਦੇ ਚੋਲੇ ਦੇ ਬੰਦ ਬੰਦ ਖੁੱਲ ਗਏ ਸਿੱਖਣ
ਉਹਦੀ ਅਖਯੋ ਅਥਰੋਂ ਢਿੱਲ ਪਏ ਸਿੱਖਣ