ਸੂਰਜ ਦਾ ਪੁੱਤਰ

ਧਰਤੀ ਮੇਰਾ ਤਖ਼ਤ, ਤੇ
ਬੱਦਲ਼ ਮੇਰੀ ਛਤਰੀ
ਮੇਰੇ ਪੈਰ ਹਵਾ
ਮੇਰੇ ਹੱਥ, ਬਿਜਲੀ ਦਾ ਚਾਬਕ
ਮੇਰੀ ਅੱਖ ਅਸਮਾਨ
ਮੈਨੂੰ ਹੱਥ ਨਾ ਲਾ
ਮੇਰੇ ਪਿੱਛੇ ਝੱਲੀਏ
ਐਂਵੇਂ ਨਾਂ ਪਈ ਭੱਜ
ਮੈਨੂੰ ਵਾਜ ਨਾਂ ਮਾਰ
ਤੇਰਾ ਮੇਰਾ ਜੋੜ ਕੀ?
ਤੂੰ ਓੜਕ ਧਰਤੀ ਦੀ ਧੀ
ਮੈਂ ਆਖ਼ਿਰ ਦਾ ਪਤਿ