ਨਵੇਂ ਕਹਾਣੀ

ਝੱਲੀਏ ਕੁੜੀਏ!
ਆਪਣੇ ਅੱਥਰੂ ਪੂੰਝ
ਲਾਅਲ ਜ਼ਿਮੀਂ ਤੇ ਡਿੱਗ ਕੇ
ਮਿੱਟੀ ਨਈਂ ਹੋ ਜਾਂਦਾ
ਰਾਤ ਦੀ ਰਾਣੀ
ਖਿਟਰੀ ਪਈ ਏ
ਉਨਹੋਂ ਕਮਰੇ ਵਿਚ ਸਜਾ
ਮੈਨੂੰ ਮੇਰੇ ਸ਼ਿਅਰ ਸੁਣਾ
ਫ਼ਿਰ ਦੋਂਵੇਂ ਏਸ ਗੁਜ਼ਰੀ ਕੱਲ੍ਹ ਦੀ
ਨਵੇਂ ਕਹਾਣੀ ਲੱਖਾਂ ਗੇ
ਆਪਣੀਆਂ ਆਪਣੀਆਂ ਕਬਰਾਂ ਦੇ ਵਿਚ
ਹੱਸ ਕੇ ਰਹਿਣਾ ਸਿੱਖਾਂ ਗੇ